ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਦਾ ਧਮਾਕਾ, ਵੱਡੀ ਗਿਣਤੀ ''ਚ ਕੇਸ ਆਏ ਸਾਹਮਣੇ

Friday, Aug 28, 2020 - 06:11 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਨੇ ਅੱਜ ਫ਼ਿਰ ਵੱਡਾ ਧਮਾਕਾ ਕਰ ਦਿੱਤਾ ਹੈ। ਸਿਹਤ ਵਿਭਾਗ ਵਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਿਗ ਦੇ ਆਧਾਰ 'ਤੇ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ ਇਕੱਠੇ 46 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਗੁੰਡਾਗਰਦੀ ਦੀ ਇੰਤਹਾਅ: ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੀਤਾ ਜਬਰ-ਜ਼ਿਨਾਹ

PunjabKesari

ਉਨ੍ਹਾਂ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਾਮਲਿਆਂ 'ਚੋਂ 18 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 4 ਕੇਸ ਮਲੋਟ, 2 ਕੇਸ ਗਿੱਦੜਬਾਹਾ, 1 ਕੇਸ ਪਿੰਡ ਰੁਪਾਣਾ, 1 ਕੇਸ ਪਿੰਡ ਜੱਸੇਆਣਾ, 1 ਕੇਸ ਪਿੰਡ ਸਮਾਘ, 3 ਕੇਸ ਪਿੰਡ ਬੁਰਜ ਸਿੱਧਵਾਂ, 1 ਕੇਸ ਪਿੰਡ ਵਿਰਕ ਖੇੜਾ, 4 ਕੇਸ ਪਿੰਡ ਘੁਮਿਆਰਾ, 2 ਕੇਸ ਪਿੰਡ ਖੇਮਾ ਖੇੜਾ, 2 ਕੇਸ ਪਿੰਡ ਰੋੜਾਂਵਾਲੀ, 1 ਕੇਸ ਪਿੰਡ ਸਿੱਖਵਾਲਾ, 1 ਕੇਸ ਪਿੰਡ ਸੇਖ਼ੂ, 1 ਕੇਸ ਪਿੰਡ ਬੋਦੀਵਾਲਾ, 1 ਕੇਸ ਪਿੰਡ ਜੰਡੋਕੇ,1 ਕੇਸ ਪਿੰਡ ਫੱਕਰਸਰ, 1 ਕੇਸ ਪਿੰਡ ਕੱਟਿਆਂਵਾਲੀ ਅਤੇ 1 ਕੇਸ ਪਿੰਡ ਅਕਾਲਗੜ੍ਹ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਵਿਭਾਗ ਵਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 30 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:  ਪਰਮਿੰਦਰ ਢੀਂਡਸਾ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ, ਪਿਓ-ਪੁੱਤ ਹੋਏ ਇਕਾਂਤਵਾਸ

ਉਨ੍ਹਾਂ ਦੱਸਿਆ ਕਿ ਅੱਜ 528 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2002 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 673 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ 778 ਹੋ ਗਈ ਹੈ, ਜਿਸ 'ਚੋਂ 532 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 238 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕੋਰੋਨਾ ਮਹਾਮਾਰੀ ਦੇ ਕਾਰਨ ਹੁਣ ਤੱਕ 8 ਮੌਤਾਂ ਵੀ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਕਾਰ ਚਾਲਕ ਕੁੜੀ ਦੀ ਧੌਂਸ: ਝਰੀਟ ਵੱਜਣ ਕਾਰਨ ਐਕਟਿਵਾ ਸਵਾਰ ਭੈਣ-ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ


Shyna

Content Editor

Related News