ਪਵਿੱਤਰ ਸਥਾਨ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਹੈ ਵਿਸ਼ੇਸ਼ ਮਹੱਤਤਾ, ‘ਗੁਰੂ ਰਵਿਦਾਸ’ ਜੀ ਨੇ ਇਥੇ ਬਿਤਾਏ ਸਨ 4 ਸਾਲ

02/27/2021 12:18:30 PM

ਜਲੰਧਰ— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਅੱਜ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ’ਚ ਕੱਲ੍ਹ ਮਹਾਨਗਰ ਜਲੰਧਰ ਸ਼ਹਿਰ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ। ਧਾਰਮਿਕ ਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ। 

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

PunjabKesari

ਸ੍ਰੀ ਖ਼ੁਰਾਲਗੜ੍ਹ ਸਾਹਿਬ ’ਚ ਰਚੇ ਗੁਰੂ ਰਵਿਦਾਸ ਜੀ ਨੇ ਬਾਣੀ ਦੇ ਕਈ ਸ਼ਬਦ
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਸਥਾਨ ਖ਼ੁਰਾਲਗੜ੍ਹ ਸਾਹਿਬ ਦਾ ਨਿਰਮਾਣ 1515 ਵਿਚ ਰਾਜਾ ਬੈਣ ਸਿੰਘ ਨੇ ਕਰਵਾਇਆ ਸੀ। ਦੱਸਿਆ ਜਾਂਦਾ ਹੈ ਕਿ ਇਥੇ ਗੁਰੂ ਜੀ ਚਾਰ ਸਾਲ 2 ਮਹੀਨੇ ਅਤੇ 11 ਦਿਨ ਰਹੇ। ਇਥੇ ਪੂਰੇ ਪੰਜਾਬ ਤੋਂ ਸੰਗਤ ਹਰ ਸਾਲ ਮੱਥਾ ਟੇਕਣ ਆਉਂਦੀ ਹੈ। ਇਥੇ ਪੰਜਾਬ ਸਰਕਾਰ ਨੇ 2016 ’ਚ ਮੀਨਾਰ-ਏ-ਬੇਗਮਪੁਰਾ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਇਸ ਦੀ ਲਾਗਤ 117 ਕਰੋੜ ਹੈ। ਇਸ ਮੀਨਾਰ ਦੇ ਕੋਲ ਅਜਿਹੇ ਹਾਲ ਦਾ ਵੀ ਨਿਰਮਾਣ ਹੋ ਰਿਹਾ ਹੈ, ਜਿੱਥੇ 10 ਹਜ਼ਾਰ ਲੋਕ ਬੈਠ ਸਕਣਗੇ। ਹਾਲਾਂਕਿ ਇਸ ਦਾ ਨਿਰਮਾਣ ਕਰਨ ’ਚ ਥੋੜੀ ਦੇਰੀ ਹੋਈ, ਕੰਮ ਨੂੰ ਕਈ ਵਾਰ ਬੰਦ ਵੀ ਕੀਤਾ ਗਿਆ ਪਰ ਇਸ ਸਾਲ ਪੂਰਾ ਕਰਨ ਦਾ ਮਕਸਦ ਹੈ। ਗੁਰੂ ਰਵਿਦਾਸ ਜੀ ਨੇ ਇਥੇ ਰਹਿੰਦੇ ਹੋਏ ਬਾਣੀ ਦੇ ਕਈ ਸ਼ਬਦ ਰਚੇ। 

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਜਦੋਂ ਰਾਜਾ ਬੈਣ ਨੂੰ ਹੋਇਆ ਗਲਤੀ ਦਾ ਅਹਿਸਾਸ 
ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪੈਦਲ ਚੱਲ ਕੇ ਇਸ ਸਥਾਨ ’ਤੇ ਪਹੁੰਚੇ ਸਨ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਜੀ ਇਥੇ ਰਹਿਣ ਲੱਗੇ ਤਾਂ ਇਲਾਕੇ ਦੇ ਰਾਜਾ ਬੈਣ ਨੂੰ ਉਨ੍ਹਾਂ ਦੀ ਵੱਧਦੀ ਮਹਿਮਾ ਦੀ ਜਾਣਕਾਰੀ ਮਿਲੀ। ਰਾਜਾ ਨੇ ਗੁਰੂ ਜੀ ਨੂੰ ਚੱਕੀ ਚਲਾਉਣ ਦੀ ਸਜ਼ਾ ਦਿੱਤੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਪ੍ਰਭੂ ਦੀ ਭਗਤੀ ਕਰਨ ਲੱਗੇ ਅਤੇ ਚੱਕੀ ਆਪਣੇ ਆਪ ਚੱਲ ਪਈ। ਇਸ ਦੇ ਬਾਅਦ ਰਾਜਾ ਬੈਣ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ। 

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

PunjabKesari

ਅੱਜ ਸੰਗਤ ਇਸੇ ਚੱਕੀ ਦੇ ਦਰਸ਼ਨਾਂ ਲਈ ਲੰਬੀ ਯਾਤਰਾ ਕਰਕੇ ਇਥੇ ਪਹੁੰਚਦੀ ਹੈ। ਇਥੇ ਉਹ ਬਾਟ ਵੀ ਹੈ, ਜਿਸ ਦਾ ਇਸਤੇਮਾਲ ਗੁਰੂ ਜੀ ਨੇ ਆਟਾ ਤੋਲਣ ਲਈ ਕੀਤਾ ਸੀ। ਰਾਜਾ ਬੈਣ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਾਣੀ ਦੀ ਪਰੇਸ਼ਾਨੀ ਦੀ ਗੱਲ ਕਹੀ। ਇਸ ’ਤੇ ਗੁਰੂ ਜੀ ਨੇ ਪੈਰ ਦੇ ਅੰਗੂਠੇ ਨਾਲ ਇਕ ਪੱਥਰ ਹਟਾਇਆ ਅਤੇ ਉਥੇ ਪਾਣੀ ਆਉਣ ਲੱਗ ਗਿਆ। ਅੱਜ ਇਸ ਨੂੰ ਚਰਨਛੋਹ ਗੰਗਾ ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋ: ਜਲੰਧਰ: ਬੰਦ ਕਮਰੇ ’ਚੋਂ ਮਿਲੀ ਨੌਜਵਾਨ ਦੀ ਸੜੀ ਹੋਈ ਲਾਸ਼, ਇਲਾਕੇ ’ਚ ਫੈਲੀ ਸਨਸਨੀ

PunjabKesari

ਇਹ ਵੀ ਪੜ੍ਹੋ: ਗੜ੍ਹਦੀਵਾਲਾ ਦੇ ਸੈਨਿਕ ਮਨਬਹਾਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News