ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਫਰਜ਼ : ਲੌਂਗੋਵਾਲ

08/26/2020 5:30:19 PM

ਦਿੜ੍ਹਬਾ ਮੰਡੀ (ਅਜੈ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੜ੍ਹਬਾ ਦੇ ਗੁਰਦੁਆਰਾ ਸ਼ਹੀਦ ਬਾਬਾ ਬੈਰਸੀਆਣਾ ਸਾਹਿਬ ਵਿਖੇ ਨਵੇਂ ਉਸਾਰੇ ਦਰਬਾਰ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ 'ਚ ਸ਼ਾਮਲ ਹੋਣ ਮੌਕੇ ਕਿਹਾ ਕਿ ਦਿੜ੍ਹਬਾ ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਬਹੁਤ ਹੀ ਸ਼ਾਨਦਾਰ ਤੇ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਹੈ, ਇਸ ਲਈ ਜਿੱਥੇ ਸਾਰੀ ਸੰਗਤ ਵਧਾਈ ਦੀ ਪਾਤਰ ਹੈ ਉਥੇ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ 'ਤੇ ਵਧਾਈ ਦੀ ਪਾਤਰ ਹੈ।

ਇਹ ਵੀ ਪੜ੍ਹੋ:  ਪੰਜਾਬ 'ਚ ਕੋਰੋਨਾ ਬਲਾਸਟ, 23 ਵਿਧਾਇਕ ਆਏ ਪਾਜ਼ੇਟਿਵ

ਭਾਈ ਲੌਂਗੋਵਾਲ ਨੇ ਕਿਹਾ ਕਿ ਪੂਰੀ ਦੁਨੀਆ 'ਚ ਇਸ ਸਮੇਂ ਕੋਵਿਡ-19 ਵਾਇਰਸ ਨੇ ਲੋਕਾਂ ਦੇ ਜਨਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ, ਜਿਸ ਕਰ ਕੇ ਕੋਰੋਨਾ ਮਹਾਮਾਰੀ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਨੂੰ ਮੰਨਣਾ ਅਤੇ ਲਾਗੂ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕਿਸੇ ਵੀ ਸ੍ਰੀ ਗੁਰਦੁਆਰਾ ਸਾਹਿਬ 'ਚ ਪ੍ਰਬੰਧਕਾਂ ਵੱਲੋਂ ਕੋਈ ਵੀ ਅਜਿਹੀ ਗਲਤੀ ਨਾ ਕੀਤੀ ਜਾਵੇ ਜਿਸ ਨਾਲ ਸੰਗਤ ਨੂੰ ਇਸ ਮਹਾਮਾਰੀ ਕਾਰਣ ਕੋਈ ਨੁਕਸਾਨ ਹੋਵੋ ਅਤੇ ਉਨ੍ਹਾਂ ਦੀ ਸ਼ਰਧਾ ਨੂੰ ਵੀ ਕੋਈ ਠੇਸ ਨਾ ਪਹੁੰਚੇ।

ਉਨ੍ਹਾਂ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ ਆਏ ਫੈਸਲੇ ਸਬੰਧੀ ਪੁੱਛੇ ਸਵਾਲ 'ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਿੱਖ ਧਰਮ ਦੀ ਸਰਵਉੱਚ ਸੰਸਥਾ ਹੈ ਇਸ ਦੇ ਫੈਸਲੇ ਦਾ ਸਵਾਗਤ ਕਰਨਾ ਅਤੇ ਉਸ ਨੂੰ ਮੰਨਣਾ ਸਾਰੇ ਸਿੱਖਾਂ ਦਾ ਫਰਜ਼ ਹੈ। ਸ੍ਰੀ ਅਕਾਲ ਤਖਤ ਦੇ ਫੈਸਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਭਾਈ ਲੌਂਗੋਵਾਲ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਜੋ ਫੈਸਲਾ ਜਾਂਚ ਕਮੇਟੀ ਵੱਲੋਂ ਦਿੱਤਾ ਗਿਆ ਹੈ ਉਸ ਦੇ ਅਨੁਸਾਰ ਹੀ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਵਿਵਾਦਾਂ 'ਚ ਘਿਰਿਆ ਫਾਜ਼ਿਲਕਾ ਦਾ ਐੱਸ. ਐੱਚ.ਓ.,SSP ਦੀ ਗੁਰੂ ਨਾਨਕ ਦੇਵ ਜੀ ਨਾਲ ਕੀਤੀ ਤੁਲਨਾ

ਇਸ ਮੌਕੇ ਬਾਬਾ ਬੈਰਸੀਆਣਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਤੇ ਮੀਤਾ ਸਿੰਘ ਖਰੌੜ ਖਜ਼ਾਨਚੀ ਨੇ ਦੱਸਿਆ ਕਿ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਨਵੇਂ ਉਸਾਰੇ ਦਰਬਾਰ ਸਾਹਿਬ 'ਤੇ ਕਰੀਬ 7 ਕਰੋੜ ਦੀ ਲਾਗਤ ਤੇ 6 ਸਾਲ ਦਾ ਸਮਾਂ ਲੱਗਾ ਹੈ। ਸਿੰਗਾਰਾਂ ਸਿੰੰਘ ਗੁੱਜਰਾਂ ਵੱਲੋਂ ਸਿੱਖੀ ਦੇ ਪ੍ਰਚਾਰ ਲਈ ਆਇਆ ਸਾਹਿਤ ਵੀ ਸੰਗਤਾਂ ਨੂੰ ਵੰਡਿਆ ਗਿਆ।ਇਸ ਸਮੇਂ ਸੀਨੀਅਰ ਅਕਾਲੀ ਆਗੂ ਜਥੇਦਾਰ ਤੇਜਾ ਸਿੰਘ ਕਮਾਲਪੁਰ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ, ਜਗਵਿੰਦਰ ਸਿੰਘ ਕਮਾਲਪੁਰ, ਭੁਪਿੰਦਰ ਸਿੰਘ, ਰਾਜ ਕੁਮਾਰ ਗਰਗ, ਸੁਖਵਿੰਦਰ ਸਿੰਘ ਭਿੰਦਾ, ਜਗਦੀਪ ਸਿੰਘ, ਚਰਨਜੀਤ ਸਿੰਘ, ਮਹਿੰਦਰ ਸਿੰਘ, ਕੇਸਰ ਸਿੰਘ, ਗੁਰਮੇਲ ਸਿੰਘ, ਅੰਮ੍ਰਿਤ ਸਿੰਘ ਸਾਰੇ ਕਮੇਟੀ ਮੈਬਰ, ਅਵਤਾਰ ਸਿੰਘ ਤਾਰੀ ਬਘਰੌਲ, ਅਮਰੀਕ ਸਿੰਘ ਛੰਨਾ, ਰਾਮ ਸਿੰਘ ਮਾਨ, ਬਲਕਾਰ ਸਿੰਘ ਘੁਮਾਣ, ਝੰਡਾ ਸਿੰਘ ਖੇਤਲਾ, ਹਰਜੀਤ ਘੁਮਾਣ ਆਦਿ ਹਾਜ਼ਰ ਸਨ।”


Shyna

Content Editor

Related News