ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 186ਵਾਂ ਜਨਮ ਉਤਸਵ ਲਕਸ਼ਮੀ ਨਰਾਇਣ ਮੰਦਿਰ ਵਿਖੇ ਮਨਾਇਆ

10/01/2023 11:16:41 AM

ਲੁਧਿਆਣਾ : ਅੱਜ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਵੱਲੋਂ ਰਾਜ ਪੱਧਰੀ ਸਮਾਗਮ ਕਰਕੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 186ਵਾਂ ਜਨਮ ਉਤਸਵ 21ਵਾਂ ਸਮਾਗਮ ਕਰਕੇ ਲਕਸ਼ਮੀ ਨਰਾਇਣ ਮੰਦਿਰ ਬੀ. ਆਰ. ਐੱਸ. ਨਗਰ ਲੁਧਿਆਣਾ ਵਿਖੇ ਮਨਾਇਆ। ਜਿਸ ਵਿਚ ਮੁੱਖ ਤੌਰ ’ਤੇ ਬ੍ਰਹਮ ਸ਼ੰਕਰ ਜਿੰਪਾ ਮਾਲ ਮੰਤਰੀ ਪੰਜਾਬ ਸਰਕਾਰ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਦਲਜੀਤ ਸਿੰਘ ਭੋਲਾ ਗਰੇਵਾਲ, ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਅਕਾਲੀ ਦਲ ਲੁਧਿਆਣਾ, ਭਾਜਪਾ ਨੇਤਾ ਰਾਕੇਸ਼ ਕਪੂਰ, ਆਪ ਨੇਤਾ ਸਰਤਾਜ ਸਿੱਧੂ ਸ਼ਾਮਲ ਹੋਏ। ਸਮਾਗਮ ਦਾ ਆਯੋਜਨ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਸਤੀਸ਼ ਮਲਹੋਤਰਾ, ਪ੍ਰਧਾਨ ਸੁਸਾਇਟੀ ਪੰਜਾਬ ਪੁਰੀਸ਼ ਸਿੰਗਲਾ, ਕਨਵੀਨਰ ਸੁਸਾਇਟੀ ਨਵਦੀਪ ਵਰਮਾ ਨਵੀ, ਸੁਨੀਲ ਮੈਣੀ ਜਨਰਲ ਸਕੱਤਰ ਵਾਈਸ ਪ੍ਰਧਾਨ, ਅਸ਼ੋਕ ਮੱਕੜ, ਮਲਕੀਤ ਸਿੰਘ ਦਾਖਾ, ਰਜਿੰਦਰ ਬਸੰਤ, ਡਾ. ਬਲਵੀਰ ਸਿੰਘ ਸ਼ਾਹ, ਵਰਿੰਦਰ ਅਗਰਵਾਲ, ਅਵਿਨਾਸ਼ ਗੁਪਤਾ, ਚੈਰੀ ਆਹਲੂਵਾਲੀਆ, ਮਨਮੋਹਣ ਕੌੜਾ, ਪਰਮਿੰਦਰ ਗਰੇਵਾਲ, ਪਵਨ ਗਰਗ ਵੱਲੋਂ ਕੀਤਾ ਗਿਆ। ਇਸ ਸਮੇਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਲ ਵਿਧਾਇਕ ਅਸ਼ੋਕ ਕੁਮਾਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਸ਼ਾਮ ਲਾਲ ਸਪਰਾ, ਪ੍ਰਿੰ. ਸਤੀਸ਼ ਸ਼ਰਮਾ, ਮਹੰਤ ਨਰਾਇਣ ਪੁਰੀ, ਉੱਘੇ ਇਤਿਹਾਸਕਾਰ ਐੱਚ.ਐੱਸ. ਬੇਦੀ, ਸਿੰਮੀ ਕਵਾਤਰਾ ਸਮਾਜ ਸੇਵਿਕਾ, ਦਰਸ਼ਨ ਲਾਲ ਬਵੇਜਾ, ਚੰਦਰ ਸ਼ੇਖਰ ਪ੍ਰਭਾਕਰ, ਅਵਿਨਾਸ਼ ਗੁਪਤਾ, ਸ਼ਾਮ ਲਾਲ ਸਪਰਾ, ਮਹਿੰਦੀਰੱਤਾ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਯਾਦਗਾਰੀ ਪੁਰਸਕਾਰ ਭੇਂਟ ਕੀਤਾ ਗਿਆ।

ਇਸ ਸਮੇਂ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਉਸ ਮਹਾਨ ਇਤਿਹਾਸਕਾਰ ਨੂੰ ਯਾਦ ਕਰ ਰਹੇ ਹਾਂ ਜਿਸ ਨੇ "ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ" ਆਰਤੀ ਦੀ ਰਚਨਾ ਕਰਕੇ ਸਾਨੂੰ ਪ੍ਰਭੂ ਭਗਤੀ ਦਾ ਰਸਤਾ ਦਿਖਾਇਆ, ਜੋ ਆਰਤੀ ਵਿਸ਼ਵ ਵਿਚ ਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲਿਖਿਆ ਨਾਵਲ "ਭਾਗਿਆਵਤੀ" ਜੋ ਉਸ ਸਮੇਂ ਬੇਟੀ ਨੂੰ ਵਿਆਹ ਸਮੇਂ ਦਾਜ ਵਿਚ ਦਿੱਤਾ ਜਾਂਦਾ ਸੀ ਅਤੇ ਸਹੁਰੇ ਘਰ ਵਿਚ ਰਹਿਣ ਦੇ ਸੰਸਕਾਰ ਸਿਖਾਉਂਦਾ ਸੀ ਅਤੇ ਉਨ੍ਹਾਂ ਦੀ ਲਿਖੀ ਪੁਸਤਕ "ਬਾਤ-ਚੀਤ" ਵੀ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਗੁਣਾਂ ਦੀ ਭਰਪੂਰ ਜਾਣਕਾਰੀ ਦੇਣ ਵਾਲੀ ਹੈ। ਉਨ੍ਹਾਂ ਇਸ ਸਮੇਂ ਬਾਵਾ ਵੱਲੋਂ ਕਹੀਆਂ ਮੰਗਾਂ ਪ੍ਰਵਾਨ ਕੀਤੀਆਂ ਅਤੇ ਪੰਡਿਤ ਜੀ ਦੇ ਜੀਵਨ ਸਬੰਧੀ 1 ਲੱਖ ਪੁਸਤਕ ਛਪਵਾ ਕੇ ਵੰਡਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਪਾਠ ਪੁਸਤਕਾਂ ਵਿਚ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜੀਵਨ ਸ਼ਾਮਲ ਕਰਾਂਗੇ। ਇਸ ਸਮੇਂ ਗੁਲਸ਼ਨ ਬਾਵਾ, ਰੇਸ਼ਮ ਸਿੰਘ ਸੱਗੂ, ਰਾਜੀ ਆਹਲੂਵਾਲੀਆ, ਐੱਸ.ਡੀ.ਐੱਮ. ਹਰਿੰਦਰ ਸਿੰਘ ਬੇਦੀ, ਸੰਜੇ ਸ਼ਰਮਾ, ਇੰਦਰਜੀਤ ਸ਼ਰਮਾ, ਵਿਕਾਸ ਗੋਇਲ, ਨਿਸ਼ਾਂਤ ਸਿੰਘ, ਅਰਜੁਨ ਬਾਵਾ, ਅਮਨਦੀਪ ਸਿੰਘ ਸੋਨੀ, ਵਿੱਕੀ ਆਦਿ ਹਾਜ਼ਰ ਸਨ।


Gurminder Singh

Content Editor

Related News