ਬਠਿੰਡਾ ਤਹਿਸੀਲ ਕੰਪਲੈਕਸ ''ਚ ਚੱਲੀ ਗੋਲੀ, ਇੱਧਰ-ਉੱਧਰ ਭੱਜਣ ਲੱਗੇ ਲੋਕ, ਲੱਕ ਨਾਲ ਬੰਨ੍ਹੇ ਹਥਿਆਰ ਨੇ...

Tuesday, Aug 11, 2026 - 01:21 PM (IST)

ਬਠਿੰਡਾ ਤਹਿਸੀਲ ਕੰਪਲੈਕਸ ''ਚ ਚੱਲੀ ਗੋਲੀ, ਇੱਧਰ-ਉੱਧਰ ਭੱਜਣ ਲੱਗੇ ਲੋਕ, ਲੱਕ ਨਾਲ ਬੰਨ੍ਹੇ ਹਥਿਆਰ ਨੇ...

ਬਠਿੰਡਾ (ਵਿਜੇ ਵਰਮਾ) : ਬਠਿੰਡਾ ਤਹਿਸੀਲ ਕੰਪਲੈਕਸ 'ਚ ਮੰਗਲਵਾਰ ਨੂੰ ਉਸ ਸਮੇਂ ਅਚਾਨਕ ਹਫੜਾ-ਦਫੜੀ ਮਚ ਗਈ, ਜਦੋਂ ਹਥਿਆਰ ਦਾ ਲਾਇਸੈਂਸ ਰਿਨਿਊ ਕਰਵਾਉਣ ਲਈ ਹਥਿਆਰ ਚੈੱਕ ਕਰਵਾਉਣ ਪਹੁੰਚੇ ਇੱਕ ਵਿਅਕਤੀ ਦੇ ਲੱਕ ਨਾਲ ਬੰਨ੍ਹੇ ਹਥਿਆਰ ਤੋਂ ਅਚਾਨਕ ਗੋਲੀ ਚੱਲ ਗਈ। ਗੋਲੀ ਲੱਗਣ ਕਾਰਨ ਉਕਤ ਵਿਅਕਤੀ ਖ਼ੁਦ ਹੀ ਜ਼ਖ਼ਮੀ ਹੋ ਗਿਆ। ਦੁਪਹਿਰ ਕਰੀਬ 12:30 ਵਜੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਨਾਲ ਤਹਿਸੀਲ ਕੰਪਲੈਕਸ 'ਚ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੁਣ ਇਨਡਰਾਈਵ ਤੋਂ ਬਾਈਕ ਜਾਂ ਕੈਬ ਟੈਕਸੀ ਬੁੱਕ ਨਾ ਕਰਿਓ! STA ਨੇ ਲਿਆ ਵੱਡਾ ਐਕਸ਼ਨ
ਜਾਣਕਾਰੀ ਅਨੁਸਾਰ ਉਕਤ ਵਿਅਕਤੀ ਆਪਣਾ ਹਥਿਆਰ ਚੈੱਕ ਕਰਵਾਉਣ ਲਈ ਕਲਰਕ ਕੋਲ ਜਾ ਰਿਹਾ ਸੀ। ਇਸੇ ਦੌਰਾਨ ਉਸ ਦੇ ਲੱਕ ਨਾਲ ਬੰਨ੍ਹੇ ਹਥਿਆਰ ਤੋਂ ਅਚਾਨਕ ਫਾਇਰ ਹੋ ਗਿਆ। ਗੋਲੀ ਉਸ ਦੇ ਪੱਟ ਵਿੱਚ ਜਾ ਲੱਗੀ। ਮੌਕੇ ’ਤੇ ਮੌਜੂਦ ਇੱਕ ਨੌਜਵਾਨ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਤਹਿਸੀਲ ਕੰਪਲੈਕਸ 'ਚ ਹੜਕੰਪ ਮਚ ਗਿਆ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਤੋਂ ਪਹਿਲਾਂ ਚੰਡੀਗੜ੍ਹ ਦੇ ਸਕੂਲਾਂ 'ਚ ਮਚਿਆ ਹੜਕੰਪ! ਪੁਲਸ ਨੇ ਵਧਾਈ ਸੁਰੱਖਿਆ

ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਗਾਰਡਾਂ ਨੇ ਤਹਿਸੀਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਲੋਕਾਂ ਦੀ ਆਵਾਜਾਈ ਰੋਕ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਇਹ ਪਤਾ ਲਗਾਉਣ 'ਚ ਜੁੱਟੀ ਹੋਈ ਹੈ ਕਿ ਹਥਿਆਰ ਤੋਂ ਗੋਲੀ ਕਿਹੜੇ ਹਾਲਾਤਾਂ 'ਚ ਚੱਲੀ ਅਤੇ ਇਸ 'ਚ ਕਿਸੇ ਕਿਸਮ ਦੀ ਲਾਪਰਵਾਹੀ ਤਾਂ ਨਹੀਂ ਵਰਤੀ ਗਈ। ਫਿਲਹਾਲ ਘਟਨਾ ਕਾਰਨ ਤਹਿਸੀਲ ਕੰਪਲੈਕਸ 'ਚ ਕਾਫੀ ਦੇਰ ਤੱਕ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News