ਸ਼ਾਰਟ-ਸਰਕਟ ਹੋਣ ਕਾਰਨ ਸਾਂਝ ਕੇਂਦਰ  ’ਚ  ਏ. ਸੀ. ਨੂੰ ਲੱਗੀ ਅੱਗ

Saturday, Jul 07, 2018 - 01:04 AM (IST)

ਸ਼ਾਰਟ-ਸਰਕਟ ਹੋਣ ਕਾਰਨ ਸਾਂਝ ਕੇਂਦਰ  ’ਚ  ਏ. ਸੀ. ਨੂੰ ਲੱਗੀ ਅੱਗ

ਕਾਹਨੂੰਵਾਨ, (ਸੁਨੀਲ)- ਕਸਬਾ ਥਾਣਾ ਕਾਹਨੂੰਵਾਨ ਵਿਚ ਬਣੇ ਸਾਂਝ ਕੇਂਦਰ ਅੰਦਰ ਬਿਜਲੀ ਦੇ ਸ਼ਾਰਟ- ਸਰਕਟ  ਕਾਰਨ ਏ. ਸੀ. ਨੂੰ ਪੂਰੀ ਤਰ੍ਹਾਂ ਅੱਗ ਲੱਗ ਗਈ। ਜਾਣਕਾਰੀ ਦਿੰਦਿਅਾਂ ਇੰਚਾਰਜ ਸਾਂਝ ਕੇਂਦਰ  ਰਛਪਾਲ ਸਿੰਘ ਅਤੇ ਮੁੱਖ ਮੁਨਸ਼ੀ ਰਵਿੰਦਰ ਪਾਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 10 ਵਜੇ ਸਫਾਈ ਕਰਮਚਾਰੀ ਏ. ਸੀ. ਚਲਾ ਕੇ ਬਾਹਰ ਆਏ ਤਾਂ ਕੁਝ ਦੇਰ ਬਾਅਦ ਸ਼ਾਰਟ-ਸਰਕਟ ਹੋਣ ਕਾਰਨ ਸਾਂਝ ਕੇਂਦਰ ਵਿਚ ਧੂੰਅਾਂ ਹੀ ਧੂੰਅਾਂ ਹੋ ਗਿਆ ਅਤੇ ਅੰਦਰ ਲੱਗਾ ਏ. ਸੀ. ਪੂਰੀ ਤਰ੍ਹਾਂ ਸਡ਼ ਗਿਆ। ਪੁਲਸ ਮੁਲਾਜ਼ਮਾਂ ਨੇ  ਬਡ਼ੀ ਹਿੰਮਤ ਨਾਲ ਅੱਗ ’ਤੇ ਕਾਬੂ ਪਾਇਆ ਨਹੀਂ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ।  


Related News