ਸ਼ਾਰਟ ਸਰਕਟ ਹੋਣ ਕਾਰਨ ਕੋਠੀ 'ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

Tuesday, Aug 25, 2020 - 10:32 AM (IST)

ਸ਼ਾਰਟ ਸਰਕਟ ਹੋਣ ਕਾਰਨ ਕੋਠੀ 'ਚ ਲੱਗੀ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

ਗੜ੍ਹਸ਼ੰਕਰ (ਸ਼ੋਰੀ): ਇੱਥੋਂ ਦੇ ਨੰਗਲ ਰੋਡ ਤੇ ਅੱਜ ਸਵੇਰੇ ਇਕ ਕੋਠੀ 'ਚ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਕੋਠੀ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਿਆ।

PunjabKesari

ਮਿਲੀ ਜਾਣਕਾਰੀ ਅਨੁਸਾਰ ਕੋਠੀ ਦੇ ਮਾਲਕ ਵਿਦੇਸ਼ 'ਚ ਰਹਿ ਰਹੇ ਹਨ ਅਤੇ ਕੋਠੀ ਦੇ ਕੁਝ ਹਿੱਸੇ 'ਚ ਇੱਕ ਕੇਅਰ ਟੇਕਰ ਰਹਿ ਰਿਹਾ ਸੀ।ਇਸ ਕੇਅਰ ਟੇਕਰ ਦਾ ਸਾਰਾ ਸਾਮਾਨ ਇਸ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਸੜ ਕੇ ਸਵਾਹ ਹੋ ਗਿਆ।ਮੌਕੇ ਤੇ ਗੜ੍ਹਸ਼ੰਕਰ ਪੁਲਸ ਸਟੇਸ਼ਨ ਤੋਂ ਪੁਲਸ ਪਾਰਟੀ ਨੇ ਪਹੁੰਚ ਕੇ ਜਾਇਜਾ ਲਿਆ ਅਤੇ ਮੁਹੱਲੇ ਨਿਵਾਸੀਆਂ ਨੇ ਰਲ ਮਿਲ ਕੇ ਅੱਗ ਤੇ ਕਾਬੂ ਪਾ ਲਿਆ ਸੀ ਪਰ ਅੱਗ ਬੁੱਝਣ ਤੱਕ ਸਾਰਾ ਸਾਮਾਨ ਸੜ ਗਿਆ ਸੀ।

PunjabKesari


author

Shyna

Content Editor

Related News