ਨਸ਼ੀਲੇ ਕੈਪਸੂਲ ਵੇਚਦਾ ਦੁਕਾਨਦਾਰ ਅੜਿੱਕੇ

Sunday, Aug 06, 2017 - 06:40 PM (IST)

ਨਸ਼ੀਲੇ ਕੈਪਸੂਲ ਵੇਚਦਾ ਦੁਕਾਨਦਾਰ ਅੜਿੱਕੇ

ਭੋਗਪੁਰ(ਰਾਣਾ)— ਨਜ਼ਦੀਕੀ ਪਿੰਡ ਮਾਧੋਪੁਰ ਵਿਖੇ ਕਰਿਆਨੇ ਦੀ ਦੁਕਾਨ 'ਤੇ ਨਸ਼ੀਲੇ ਕੈਪਸੂਲ ਵੇਚਦਾ ਦੁਕਾਨਦਾਰ ਭੋਗਪੁਰ ਪੁਲਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਕਿਸੇ ਮੁਖਬਰ ਤੋਂ ਸੂਚਨਾ ਮਿਲੀ ਕਿ ਰਾਜ ਕੁਮਾਰ ਰਾਜੂ ਪੁੱਤਰ ਓਮ ਪ੍ਰਕਾਸ਼ ਅਰੋੜਾ ਵਾਸੀ ਮਾਧੋਪੁਰ ਨਾਂ ਦਾ ਦੁਕਾਨਦਾਰ ਆਪਣੀ ਕਰਿਆਨੇ ਦੀ ਦੁਕਾਨ 'ਤੇ ਨਸ਼ੀਲੇ ਕੈਪਸੂਲ ਵੇਚਦਾ ਹੈ, ਜਿਸ ਨੂੰ ਪੁਲਸ ਨੇ 100 ਗੋਲੀਆਂ ਐਲਪਰਾਸੇਫ਼ 0.5 ਤੇ 60 ਗੋਲੀਆਂ ਟਰੀਮੋਡੋਲ ਸਮੇਤ ਕਾਬੂ ਕਰ ਕੇ ਉਸ ਖਿਲਾਫ ਬਣਦੀ ਕਾਰਵਾਈ ਕਰ ਦਿੱਤੀ ਹੈ।


Related News