ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ''ਚ ਸ਼ੋਭਾ ਯਾਤਰਾ ਅੱਜ, ਰਸਤੇ ਡਾਇਵਰਟ
Friday, Feb 23, 2024 - 11:27 AM (IST)
ਜਲੰਧਰ (ਵਰੁਣ)–ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਸਾਲਾਨਾ ਜੋੜ ਮੇਲਾ 25 ਫਰਵਰੀ ਤਕ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਚ ਮਨਾਇਆ ਜਾ ਰਿਹਾ ਹੈ। ਇਸ ਦੌਰਾਨ 23 ਫਰਵਰੀ ਯਾਨੀ ਕਿ ਅੱਜ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ, ਜੋ ਸਤਿਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋ ਕੇ ਗੁਰੂ ਰਵਿਦਾਸ ਚੌਕ, ਡਾ. ਬੀ. ਆਰ. ਅੰਬੇਡਕਰ ਚੌਂਕ (ਨਕੋਦਰ ਚੌਕ), ਭਗਵਾਨ ਵਾਲਮੀਕਿ ਚੌਕ (ਜੋਤੀ ਚੌਂਕ), ਸ਼੍ਰੀ ਰਾਮ ਚੌਂਕ, ਲਵ-ਕੁਸ਼ ਚੌਂਕ, ਸ਼ਹੀਦ ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਮਾਈ ਹੀਰਾਂ ਗੇਟ, ਪਟੇਲ ਚੌਂਕ, ਸਬਜ਼ੀ ਮੰਡੀ ਚੌਂਕ, ਬਸਤੀ ਅੱਡਾ ਚੌਂਕ , ਭਗਵਾਨ ਵਾਲਮੀਕਿ ਚੌਂਕ ਅਤੇ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਹੁੰਦੇ ਹੋਏ ਸਤਿਗੁਰੂ ਰਵਿਦਾਸ ਧਾਮ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ।
ਜੋੜ ਮੇਲੇ ਅਤੇ ਸ਼ੋਭਾ ਯਾਤਰਾ ਵਿਚ ਭਾਰੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਸ਼ਰਧਾਲੂਆਂ ਅਤੇ ਵੀ. ਆਈ. ਪੀਜ਼ ਪਹੁੰਚਣਗੇ, ਜਿਸ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਆਮ ਲੋਕਾਂ ਦੀ ਸਹੂਲਤ ਲਈ ਜੋੜ ਮੇਲੇ ਵਿਚ 21 ਪੁਆਇੰਟਾਂ ਤੋਂ ਰੂਟ ਡਾਇਵਰਟ ਕੀਤੇ ਹਨ, ਜਦੋਂ ਕਿ 4 ਥਾਵਾਂ ਨੂੰ ਪਾਰਕਿੰਗ ਜ਼ੋਨ ਬਣਾਇਆ ਹੈ। ਸ਼ੋਭਾ ਯਾਤਰਾ ਵਾਲੇ ਦਿਨ ਵੀ 60 ਪੁਆਇੰਟਾਂ ਤੋਂ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ। ਟ੍ਰੈਫਿਕ ਪੁਲਸ ਨੇ ਆਮ ਲੋਕਾਂ ਲਈ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਮਾਂ-ਧੀ ਦਾ ਕਤਲ ਕਰਨ ਵਾਲਾ ਕਰਨਜੀਤ ਜੱਸਾ ਕਰਨਾ ਚਾਹੁੰਦਾ ਸੀ ਮੂਸੇਵਾਲਾ ਦੇ ਕਾਤਲਾਂ ਦਾ ਕਤਲ
ਕਮਿਸ਼ਨਰੇਟ ਪੁਲਸ ਅਨੁਸਾਰ 23 ਫਰਵਰੀ ਨੂੰ ਸਵੇਰੇ 9 ਤੋਂ ਰਾਤ 10 ਵਜੇ ਤਕ ਸ਼ਹਿਰ ਤੋਂ ਕਪੂਰਥਲਾ ਨੂੰ ਆਉਣ-ਜਾਣ ਵਾਲਾ ਟ੍ਰੈਫਿਕ ਡਾ. ਅੰਬੇਡਕਰ ਚੌਕ, ਕਪੂਰਥਲਾ ਚੌਕ, ਵਾਇਆ ਬਸਤੀ ਬਾਵਾ ਖੇਲ ਰੂਟ ਦੀ ਥਾਂ ਪੀ. ਏ. ਪੀ. ਚੌਕ ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦੀ ਵਰਤੋਂ ਕਰਨਗੇ ਪਰ ਕਪੂਰਥਲਾ ਸਾਈਡ ਵਾਇਆ ਬਸਤੀ ਬਾਵਾ ਖੇਲ ਆਉਣ ਵਾਲੇ ਦੋਪਹੀਆ ਵਾਹਨ ਅਤੇ ਕਾਰਾਂ ਕਪੂਰਥਲਾ ਚੌਂਕ ਵਾਇਆ ਵਰਕਸ਼ਾਪ ਚੌਕ, ਮਕਸੂਦਾਂ ਚੌਂਕ ਅਤੇ ਫਿਰ ਨੈਸ਼ਨਲ ਹਾਈਵੇਅ ਵਾਲੇ ਰੂਟ ਦੀ ਵਰਤੋਂ ਕਰਨਗੇ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 25 ਫਰਵਰੀ ਤਕ ਡਾਇਵਰਟ ਕੀਤੇ ਰਸਤਿਆਂ ਦੀ ਹੀ ਵਰਤੋਂ ਕਰਨ ਤਾਂ ਕਿ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।
ਜੋੜ ਮੇਲੇ ’ਚ ਡਾਇਵਰਟ ਕੀਤੇ ਪੁਆਇੰਟਸ
ਕਮਿਸ਼ਨਰੇਟ ਪੁਲਸ ਨੇ ਜੋੜ ਮੇਲੇ ਦੌਰਾਨ ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਗੁਰੂ ਰਵਿਦਾਸ ਚੌਂਕ, ਨਜ਼ਦੀਕ ਘਈ ਹਸਪਤਾਲ, ਤਿਲਕ ਨਗਰ ਰੋਡ, ਨਜ਼ਦੀਕ ਵਡਾਲਾ ਪਿੰਡ ਬਾਗ, ਬੂਟਾ ਪਿੰਡ ਮੋੜ ਨਜ਼ਦੀਕ ਚਾਰਾ ਮੰਡੀ, ਮੈਨਬ੍ਰੋ ਚੌਕ, ਮੋੜ ਬਾਵਾ ਸ਼ੂ ਫੈਕਟਰੀ, ਜੱਗੂ ਚੌਕ, ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾ. ਅੰਬੇਡਕਰ ਭਵਨ ਮੋੜ, ਨਕੋਦਰ ਰੋਡ, ਟੀ-ਪੁਆਇੰਟ, ਖਾਲਸਾ ਸਕੂਲ ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਸਮਰਾ ਚੌਕ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਟੀ-ਪੁਆਇੰਟ ਨਜ਼ਦੀਕ ਕੋਠੀ ਪਵਨ ਟੀਨੂੰ ਤੋਂ ਟ੍ਰੈਫਿਕ ਡਾਇਵਰਟ ਕੀਤੀ ਹੈ, ਜਿਸ ਕਾਰਨ ਜੋੜ ਮੇਲੇ ਦੀ ਸਮਾਪਤੀ ਤਕ ਜਲੰਧਰ ਸ਼ਹਿਰ ਤੋਂ ਨਕੋਦਰ ਸ਼ਾਹਕੋਟ ਸਾਈਡ ਆਉਣ-ਜਾਣ ਵਾਲੇ ਸਾਰੇ ਵਾਹਨ ਸਤਲੁਜ ਚੌਂਕ ਤੋਂ ਹੁੰਦੇ ਹੋਏ ਸਮਰਾ ਚੌਂਕ ਕੂਲ ਰੋਡ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਸੀ. ਟੀ. ਇੰਸਟੀਚਿਊਟ ਵਾਇਆ ਪ੍ਰਤਾਪਪੁਰਾ, ਨਕੋਦਰ ਰੂਟ ਦੀ ਵਰਤੋਂ ਕਰਨਗੇ। ਵਡਾਲਾ ਚੌਕ ਵਾਇਆ ਗੁਰੂ ਰਵਿਦਾਸ ਚੌਂਕ, ਭਗਵਾਨ ਵਾਲਮੀਕਿ ਚੌਕ ਰੋਡ ’ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ।
ਇਹ ਵੀ ਪੜ੍ਹੋ: ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਲੈਣ ਪੁੱਜੇ ਪਿੰਡ ਵਾਲਿਆਂ ਨੇ ਕੀਤਾ ਵੱਡਾ ਐਲਾਨ (ਵੀਡੀਓ)
ਵਾਹਨਾਂ ਦੀ ਪਾਰਕਿੰਗ ਲਈ ਬਣਾਏ ਪੁਆਇੰਟਸ
-ਚਾਰਾ ਮੰਡੀ ਨਕੋਦਰ ਰੋਡ
-ਖਾਲਸਾ ਸਕੂਲ (ਨਕੋਦਰ ਰੋਡ)
-ਮਾਤਾ ਰਾਣੀ ਚੌਕ (ਮਾਡਲ ਹਾਊਸ ਵਾਲੀ ਸਾਈਡ)
-ਮੈਨਬ੍ਰੋ ਚੌਕ ਤੋਂ ਬੀ. ਐੱਸ. ਐੱਨ. ਐੱਲ. ਐਕਸਚੇਂਜ ਦੀਆਂ ਦੋਵੇਂ ਸਾਈਡਜ਼
23 ਫਰਵਰੀ ਨੂੰ ਇਨ੍ਹਾਂ 60 ਪੁਆਇੰਟਸ ਤੋਂ ਡਾਇਵਰਟ ਰਹੇਗਾ ਟ੍ਰੈਫਿਕ
ਪ੍ਰਤਾਪਪੁਰਾ ਮੋੜ, ਵਡਾਲਾ ਚੌਂਕ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਟੀ-ਪੁਆਇੰਟ ਨਜ਼ਦੀਕ ਕੋਠੀ ਪਵਨ ਟੀਨੂੰ, ਗੁਰੂ ਰਵਿਦਾਸ ਚੌਂਕ, ਨਜ਼ਦੀਕ ਘਈ ਹਸਪਤਾਲ, ਤਿਲਕ ਨਗਰ ਰੋਡ, ਬੂਟਾ ਪਿੰਡ ਮੋੜ, ਮੈਨਬ੍ਰੋ ਚੌਂਕ, ਮੋੜ ਬਾਵਾ ਸ਼ੂ ਫੈਕਟਰੀ, ਜੱਗੂ ਚੌਂਕ, ਮਾਤਾ ਰਾਣੀ ਚੌਕ, ਬਬਰੀਕ ਚੌਂਕ, ਡਾ. ਅੰਬੇਡਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ, ਮੋੜ ਅਵਤਾਰ ਨਗਰ, ਡਾ. ਅੰਬੇਡਕਰ ਚੌਂਕ, ਗੁਰੂ ਅਮਰਦਾਸ ਚੌਕ, ਮੋੜ ਰੈੱਡ ਕਰਾਸ ਭਵਨ, ਗੁਰੂ ਨਾਨਕ ਮਿਸ਼ਨ ਚੌਕ, ਸਮਰਾ ਚੌਕ, ਏ. ਪੀ. ਜੇ. ਕਾਲਜ ਦੇ ਸਾਹਮਣੇ, ਕਪੂਰਥਲਾ ਚੌਂਕ, ਫੁੱਟਬਾਲ ਚੌਂਕ, ਸਿੱਕਾ ਚੌਂਕ, ਪਰੂਥੀ ਹਸਪਤਾਲ, ਸ਼ਹੀਦ ਊਧਮ ਸਿੰਘ ਨਗਰ, ਬੈਕਸਾਈਡ ਵੀ-ਮਾਰਟ, ਪੁਰਾਣੀ ਸਬਜ਼ੀ ਮੰਡੀ ਚੌਕ, ਕਿਸ਼ਨਪੁਰਾ ਚੌਂਕ, ਮਾਈ ਹੀਰਾਂ ਗੇਟ, ਟਾਂਡਾ ਰੋਡ ਰੇਲਵੇ ਫਾਟਕ, ਅੱਡਾ ਹੁਸ਼ਿਆਰਪੁਰ, ਦੋਮੋਰੀਆ ਪੁਲ, ਇਕਹਿਰੀ ਪੁਲੀ, ਮੋੜ ਕਰਤਾਰ ਪੈਟਰੋਲ ਪੰਪ, ਪ੍ਰਤਾਪ ਬਾਗ ਦੇ ਸਾਹਮਣੇ, ਟੀ-ਪੁਆਇੰਟ ਫਗਵਾੜਾ ਗੇਟ, ਸ਼ਾਸਤਰੀ ਮਾਰਕੀਟ ਚੌਕ, ਜੀ. ਪੀ. ਓ. ਚੌਕ, ਨਾਮਦੇਵ ਚੌਂਕ, ਸਕਾਈਲਾਰਕ ਚੌਕ, ਸ਼੍ਰੀ ਰਾਮ ਚੌਂਕ, ਮੋਡ਼ ਫਰੈਂਡਜ਼ ਸਿਨੇਮਾ, ਮੁਹੱਲਾ ਮਖਦੂਮਪੁਰਾ, ਫੁੱਲਾਂ ਵਾਲਾ ਚੌਕ, ਭਗਵਾਨ ਵਾਲਮੀਕਿ ਚੌਂਕ, ਨਾਜ਼ ਸਿਨੇਮਾ ਸਾਹਮਣੇ, ਟੀ-ਪੁਆਇੰਟ ਸ਼ਕਤੀ ਨਗਰ, ਜੇਲ੍ਹ ਚੌਂਕ, ਮੋੜ ਲਕਸ਼ਮੀ ਨਾਰਾਇਣ ਮੰਦਰ, ਪੁਰਾਣੀ ਸਬਜ਼ੀ ਮੰਡੀ ਚੌਕ, ਪਟੇਲ ਚੌਕ, ਵਰਕਸ਼ਾਪ ਚੌਂਕ, ਟੀ-ਪੁਆਇੰਟ ਗੋਪਾਲ ਨਗਰ, ਨਜ਼ਦੀਕ ਗਰਾਊਂਡ ਸਾਈਂ ਦਾਸ ਸਕੂਲ, ਚੌਂਕ ਝੰਡੀਆਂਵਾਲਾ ਪੀਰ, ਟੀ-ਪੁਆਇੰਟ ਬਸਤੀ ਪੀਰਦਾਦ, ਵਾਈ ਪੁਆਇੰਟ ਈਵਨਿੰਗ ਕਾਲਜ, ਟੀ-ਪੁਆਇੰਟ ਅਸ਼ੋਕ ਨਗਰ, ਗੁਰਦੁਆਰਾ ਸਾਹਿਬ ਅਾਦਰਸ਼ ਨਗਰ, ਸੇਂਟ ਸੋਲਜਰ ਕਾਲਜ 120 ਫੁੱਟੀ ਰੋਡ, ਬੈਕਸਾਈਡ ਥਾਣਾ ਬਸਤੀ ਬਾਵਾ ਖੇਲ, ਗਲੀ ਸਿੰਘ ਸਭਾ ਗੁਰਦੁਆਰਾ ਸਾਹਿਬ ਬਸਤੀ ਗੁਜ਼ਾਂ ਅਤੇ ਆਦਰਸ਼ ਨਗਰ ਚੌਂਕ ਆਦਿ।
ਇਹ ਵੀ ਪੜ੍ਹੋ: ਜਲੰਧਰ 'ਚ 23 ਤੇ 24 ਫਰਵਰੀ ਨੂੰ ਇਹ ਦੁਕਾਨਾਂ ਰਹਿਣਗੀਆਂ ਬੰਦ, ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।