ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਮਿਲੀ ਬੰਬ ਬਲਾਸਟ ਨਾਲ ਉਡਾਉਣ ਦੀ ਧਮਕੀ

Wednesday, Dec 29, 2021 - 09:21 AM (IST)

ਖੰਨਾ (ਕਮਲ) : ਵਿਦੇਸ਼ਾਂ ’ਚ ਬੈਠੇ ਖ਼ਾਲਿਸਤਾਨੀਆਂ ਅਤੇ ਪਾਕਿਸਤਾਨੀ ਅੱਤਵਾਦੀਆਂ ਦੇ ਹੌਂਸਲੇ ਦਿਨ-ਪ੍ਰਤੀ-ਦਿਨ ਵੱਧਦੇ ਹੀ ਜਾ ਰਹੇ ਹਨ। ਇਸੇ ਕੜੀ ਅਧੀਨ ਪਾਕਿਸਤਾਨੀ ਅੱਤਵਾਦੀ ਵੱਲੋਂ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਸ਼ਰੇਆਮ ਸਮੇਤ ਸਾਥੀਆਂ ਤੇ ਗੰਨਮੈਨਾਂ ਬੰਬ ਬਲਾਸਟ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਚੋਣਾਂ' ਨੂੰ ਲੈ ਕੇ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗਾ ਫ਼ੈਸਲਾ, ਸਖ਼ਤ ਕਦਮ ਚੁੱਕ ਸਕਦੈ ਚੋਣ ਕਮਿਸ਼ਨ

ਪਾਕਿਸਤਾਨੀ ਅੱਤਵਾਦੀ ਵੱਲੋਂ ਨਿਸ਼ਾਂਤ ਸ਼ਰਮਾ ਨੂੰ ਵਾਰ-ਵਾਰ ਫੋਨ ਕਰ ਕੇ ਬੇਖ਼ੌਫ ਹੋ ਕੇ ਆਖਿਆ ਜਾ ਰਿਹਾ ਹੈ ਕਿ ਮੈਂ ਪਾਕਿਸਤਾਨ ਤੋਂ ਬੋਲ ਰਿਹਾ ਹਾਂ, ਮੇਰਾ ਨਾਂ ਅਲੀ ਹੈ ਅਤੇ ਮੈਨੂੰ ਪਤਾ ਹੈ ਕਿ ਤੂੰ ਖਰੜ ਵਿਚ ਕਿੱਥੇ ਰਹਿੰਦਾ ਹੈਂ, ਤੇਰੇ ਘਰ ਅਤੇ ਦਫ਼ਤਰ ਦਾ ਵੀ ਮੈਨੂੰ ਪਤਾ ਹੈ, ਮੈਂ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਸਮੇਤ ਗੰਨਮੈਨ ਬੰਬ ਬਲਾਸਟ ਕਰ ਕੇ ਉਡਾ ਦੇਵਾਂਗਾ। ਨਿਸ਼ਾਂਤ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਪੁਲਸ ਨੂੰ ਦਰਖ਼ਾਸਤ ਦੇ ਕੇ ਸੂਚਿਤ ਕਰ ਦਿੱਤਾ ਗਿਆ ਹੈ।
\ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਜਰਮਨੀ 'ਚ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News