ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ ''ਤੇ ਬੋਲੇ ਬੀਰ ਦਵਿੰਦਰ (ਵੀਡੀਓ)

Thursday, Apr 11, 2019 - 05:11 PM (IST)

ਰੋਪੜ (ਸੱਜਣ ਸੈਣੀ)—ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਚਮਕੌਰ ਸਾਹਿਬ 'ਚ ਆਪਣਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਰ ਦਵਿੰਦਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਸਿੱਟ ਦੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਤੋਂ ਹਟਵਾਉਣਾ ਸਿੱਧ ਕਰਦਾ ਹੈ ਕਿ ਬਾਦਲਾਂ ਦਾ ਬੇਅਦਬੀ ਦੇ ਮਾਮਲੇ 'ਚ ਹੱਥ ਹੈ। ਬਾਦਲ ਪਰਿਵਾਰ ਨੇ ਸਿੱਧੇ ਤੌਰ 'ਤੇ ਸ਼ਮੂਲੀਅਤ ਕਰਕੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵਲੋਂ ਸ਼ਿਕਾਇਤ ਕਰਵਾ ਕੇ ਸਿੱਟ ਦੇ ਅਧਿਕਾਰੀ ਨੂੰ ਬੇਅਦਬੀ ਕਾਂਡ ਦੀ ਜਾਂਚ ਤੋਂ ਹਟਵਾਇਆ ਹੈ।  ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਬੇਗੁਨਾਹ ਹਨ ਤਾਂ ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਉਹ ਗੁਨਾਹਗਾਰ ਹਨ ਤਾਂ ਉਨ੍ਹਾਂ ਨੂੰ ਡਰ ਸਤਾਅ ਰਿਹਾ ਹੈ।

ਅੱਗੇ ਬੋਲਦੇ ਹੋਏ ਬੀਰ ਦਵਿੰਦਰ ਨੇ ਕਿਹਾ ਕਿ ਪਿਛਲੀ ਵਾਰ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਜਿਹੜੇ ਵੀ ਹਲਕੇ 'ਚ ਵਿਕਾਸ ਕੰਮਾਂ ਲਈ ਪੈਸਾ ਖਰਚ ਕੀਤਾ ਹੈ, ਉਸ 'ਚ ਘਪਲਾ ਹੋਇਆ ਹੈ ਅਤੇ ਠੇਕੇਦਾਰਾਂ ਦੇ ਵਲੋਂ ਕਮਿਸ਼ਨ ਵੀ ਖਾਧੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਇਨਫਾਰਮੇਸ਼ਨ ਐਕਟ ਦੇ ਅਧੀਨ ਵਿਕਾਸ ਕਾਰਜਾਂ ਦੇ ਯੂ.ਸੀ. ਸਰਟੀਫਿਕੇਟ ਓ ਦੀ ਜਾਣਕਾਰੀ ਲੈ ਕੇ ਚੰਦੂਮਾਜਰਾ ਵਲੋਂ ਖਰਚੇ ਪੈਸੇ ਦੀ ਪੜਤਾਲ ਕਰਵਾਏਗਾ। 


author

Shyna

Content Editor

Related News