ਕਿਸਾਨਾਂ ਦੇ ਹਿੱਤਾਂ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੁਰਬਾਨੀ ਲਈ ਤਿਆਰ: ਵਡਾਲਾ
Saturday, Jul 25, 2020 - 11:34 AM (IST)
ਗੁਰਾਇਆ (ਮੁਨੀਸ਼ ਬਾਵਾ) - ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੀਆ ਮੁਸ਼ਕਲਾਂ ਹੱਲ ਕਰਵਾਉਣ ਲਈ ਹਮੇਸ਼ਾ ਯਤਨਸੀਲ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਮੁੱਲ ਦਿਵਾਉਣ ਦੇ ਨਾਲ-ਨਾਲ ਕਣਕ ,ਝੋਨੇ ਦੇ ਘੱਟੋ-ਘੱਟ ਸਮੱਰਥਨ ਮੁੱਲ ਅਤੇ ਯਕੀਨੀ ਮੰਡੀਕਰਣ ਨਾਲ ਹੁਣ ਜਾ ਭਵਿੱਖ ਵਿਚ ਵੀ ਕੋਈ ਵੀ ਛੇੜ-ਛਾੜ ਨਹੀਂ ਹੋਣ ਦੇਣ ਲਈ ਵੱਚਨਬੱਧ ਹੈ। ਇਸ ਲਈ ਭਾਵੇਂ ਕਿੰਨੀ ਵੀ ਵੱਡੀ ਕੁਰਬਾਨੀ ਕਿਉ ਨਾ ਦੇਣੀ ਪਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਕੋਦਰ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਫਿਲੋਰ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਕਿਸਾਨ ਵਿੰਗ ਦਾ ਸਕੱਤਰ ਜਨਰਲ ਬਣਨ 'ਤੇ ਸਨਮਾਨ ਕਰਨ ਸਮੇਂ ਕੀਤਾ।
ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਵਰਲਡ ਬੈਂਕ ਦੇ ਸਹਿਯੋਗ ਨਾਲ 6000 ਕਰੋੜ ਰੁਪਏ ਨਾਲ ਸ਼ੁਰੂ ਕੀਤੀ ਅਟੱਲ ਭੂ-ਜਲ (ਜਲ ਯੋਜਨਾ) ਵਿੱਚੋਂ ਪੰਜਾਬ ਨੂੰ ਬਾਹਰ ਰੱਖੇ ਜਾਣ 'ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵੀ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਅਤੇ ਇਸ ਯੋਜਨਾ ਦੇ ਨਾਲ ਪੰਜਾਬ ਨੂੰ ਰਾਹਤ ਪ੍ਰਦਾਨ ਕੀਤੇ ਜਾਣਾ ਸਮੇਂ ਦੀ ਵੱਡੀ ਲੋੜ ਹੈ। ਪੰਜਾਬ ਨੂੰ ਵੀ ਇਸ ਸਕੀਮ ਦੇ ਅਧੀਨ ਲਿਆ ਕੇ ਬਣਦਾ ਲਾਭ ਨਾ ਦਿੱਤਾ ਗਿਆ ਤਾਂ ਪੰਜਾਬ ਨਾਲ ਬਹੁਤ ਵੱਡਾ ਵਿਸ਼ਵਾਸ-ਘਾਤ ਹੋਵੇਗਾ। ਇਸ ਸਮੇਂ ਅਮਰਜੀਤ ਸਿੰਘ ਸੰਧੂ ਕੋਮੀ ਜਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਨੇ ਕਿਹਾ ਵਡਾਲਾ ਸਾਹਿਬ ਦੀ ਇਸ ਨਿਯੁਕਤੀ ਨਾਲ ਦੋਆਬੇ ਦਾ ਮਾਣ ਨਾਲ ਸਿਰ ਉੱਚਾ ਹੋਇਆ ਹੈ।
ਇਸ ਮੌਕੇ ਬਾਬਾ ਸਰੂਪ ਸਿੰਘ ਬੱਛੋਵਾਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਫਿਲੋਰ, ਕੁਲਦੀਪ ਸਿੰਘ ਢੱਕ ਮਜ਼ਾਰਾਂ, ਛਿੰਦਾ ਬੀ ਏ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸਦ, ਤੀਰਥ ਸਿੰਘ ਢੇਸੀ, ਰਜਿੰਦਰ ਸਿੰਘ ਬਿੱਲਾ,ਕੁਲਵਿੰਦਰ ਸਿੰਘ ਰੁੜਕਾ,ਡਾ ਗੁਰਦੀਪ ਸਿੰਘ ,ਜੁਗਿੰਦਰ ਸਿੰਘ ਬਾਸੀ, ਕੁਲਵੀਰ ਸਿੰਘ ਵਿਰਕ , ਸੁਰਿੰਦਰ ਸਿੰਘ ਘਟਾਉੜਾ, ਸੁਦੇਸ ਕੁਮਾਰ ਬਿੱਲਾ ਹਰਮੇਸ ਲਾਲ ਕੌਂਸਲਰ , ਹਰਪ੍ਰੀਤ ਸਿੰਘ , ਪ੍ਰਿੰਸ ਬੋਪਾਰਏ, ਸਤਿੰਦਰਪਾਲ ਸਿੰਘ ਸਿੱਧੂ , ਪ੍ਰਿ ਰਾਮ ਤੀਰਥ ਸਿੰਘ ਕੋਟ ਗਰੇਵਾਲ, ਬਲਦੇਵ ਸਿੰਘ ਅੋਜਲਾ, ਮਨਜੀਤ ਸਿੰਘ ਢਿਲੋ ਸੂਰਜਾ ,ਰਵਿੰਦਰ ਸਿੰਘ ਬੰਡਾਲਾ ,ਨਿਰਮਲ ਸਿੰਘ ਗਰੇਵਾਲ਼ ,ਚਰਨਜੀਤ ਸਿੰਘ ਰਾਜਗੋਮਾਲ,ਅਜੀਤਪਾਲ ਸਿੰਘ ,ਸੁੱਚਾ ਸਿੰਘ ਸੋਢੀ ,ਅਸ਼ੋਕ ਕੁਮਾਰ , ਬਲਵਿੰਦਰ ਸਿੰਘ ਵਿਰਕ ,ਵਰਿੰਦਰਪਾਲ ਸਿੰਘ ਸਿੱਧੂ, ਜੋਗਾ ਸਿੰਘ ਜੋਹਲ,ਇਰਵਨਜੀਤ ਸਿੰਘ ਸੈਹਬੀ, ਵਿਜੇ ਕੁਮਾਰ ਲੁਹਾਰਾ ,ਨਛੱਤਰ ਸਿੰਘ ਲੰਬੜਦਾਰ, ਬਲਜਿੰਦਰ ਸਿੰਘ ਲਾਡੀ ,ਦਰਸ਼ਨ ਸਿੰਘ ਲੰਬੜਦਾਰ ਅਤੇ ਹੋਰ ਹਾਜ਼ਰ ਸਨ।