''ਆਪਾਂ ਸਾਰੇ ਇਕੱਠੇ ਹੋ ਕੇ ਬੈਠੀਏ'', ਸ਼੍ਰੋਮਣੀ ਅਕਾਲੀ ਦਲ ਦੀ ਸਾਰਿਆਂ ਨੂੰ ਅਪੀਲ
Monday, Mar 17, 2025 - 08:01 PM (IST)

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਲੇ ਮਹੱਲੇ ਉੱਤੇ ਸਿੰਘ ਸਾਹਿਬ ਦੇ ਏਕਤਾ ਦੇ ਸੰਦੇਸ਼ ਉੱਤੇ ਧਿਆਨ ਦੇਣ ਤੇ ਇਕੱਠੇ ਹੋਣ ਉੱਤੇ ਜ਼ੋਰ ਦਿੱਤਾ।
ਉਨ੍ਹਾਂ ਪੱਤਰਕਾਰਾਂ ਸਾਹਮਣੇ ਗੱਲ ਕਰਦਿਆਂ ਕਿਹਾ ਕਿ ਹੋਲੇ ਮਹੱਲੇ 'ਤੇ ਸਿੰਘ ਸਾਹਿਬ ਨੇ ਜੋ ਸੰਦੇਸ਼ ਦਿੱਤਾ ਸੀ ਏਕਤਾ ਦਾ, ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸਦਾ ਬਹੁਤ ਸਵਾਗਤ ਕਰਦੇ ਹਾਂ ਅਤੇ ਸਵਾਗਤ ਦੇ ਨਾਲ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਆਓ ਭਰਾਵੋ ਆਪਾਂ ਨੂੰ ਪਹਿਲਾਂ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਇਕੱਠੇ ਹੋਣ ਦੀ ਅਪੀਲ ਹੋਈ ਸੀ, ਹੁਣ ਵੀ ਸੰਗਤ ਨੂੰ ਫਿਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ।
ਇਸ ਕਰਕੇ ਆਓ ਉਸ ਅਪੀਲ 'ਤੇ ਫੁੱਲ ਚੜਾਉਂਦੇ ਹੋਏ, ਮਾੜਾ ਮੋਟਾ ਮਨਾਂ 'ਚ ਜੋ ਹੁੰਦਾ ਹੈ ਉਹ ਗੱਲਾਂ ਦੂਰ ਕਰੀਏ, ਵੱਡੀਆਂ ਵੱਡੀਆਂ ਗੱਲਾਂ ਦੂਰ ਹੋ ਜਾਂਦੀਆਂ ਹਨ ਆਪਾਂ ਇਕੱਠੇ ਹੋ ਕੇ ਬੈਠੀਏ । ਭਰਤੀ ਦੀਆਂ ਕਾਪੀਆਂ ਲਿਜਾਓ ਦਫਤਰ 'ਚੋ ਜਿੰਨ੍ਹਾ ਤੁਹਾਡਾ ਦਿਲ ਕਰੇ, ਭਰਤੀ ਕਰੋ। ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗਲਵਕੜੀ 'ਚ ਲੈਣਾ ਚਾਉਂਦੇ ਹਾਂ ਸਾਡੀ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8