ਅਕਾਲੀ ਦਲ ਜ਼ਿਲਾ ਸ਼ਹਿਰੀ ਦੇ ਜਥੇਬੰਦਕ ਢਾਂਚੇ ਦਾ ਐਲਾਨ ਜਲਦ : ਹਰਪਾਲ ਜੁਨੇਜਾ

12/26/2017 2:56:47 PM

ਪਟਿਆਲਾ (ਬਲਜਿੰਦਰ, ਪਰਮੀਤ)-ਸ਼੍ਰੋਮਣੀ ਅਕਾਲੀ ਦਲ ਜ਼ਿਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਸ਼ਹਿਰ ਦੇ ਜਥੇਬੰਦਕ ਢਾਂਚੇ ਦੇ ਗਠਨ ਲਈ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਪਹਿਲੀ ਮੀਟਿੰਗ ਵਾਰਡ ਨੰ. 60 ਤੋਂ ਚੋਣ ਲੜੇ ਸੁਖਬੀਰ ਸਿੰਘ ਅਬਲੋਵਾਲ ਦੇ ਘਰ ਕੀਤੀ ਗਈ। ਇਸ ਵਿਚ ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਪਾਰਟੀ ਲਈ ਦਿਨ-ਰਾਤ ਇਕ ਕਰਨ ਵਾਲੇ ਆਗੂਆਂ ਨੂੰ ਪਾਰਟੀ ਵਿਚ ਢੁਕਵੀਂ ਥਾਂ ਦੇਣ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਮ ਲੋਕਾਂ ਦੀ ਪਾਰਟੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਸ਼ਹਿਰ 'ਚ ਕਰੋੜਾਂ ਰੁਪਏ ਦਾ ਵਿਕਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਫਿਰ ਤੋਂ ਸਮੁੱਚੇ ਆਗੂਆਂ ਅਤੇ ਵਰਕਰਾਂ ਨੇ ਦਿਨ-ਰਾਤ ਇਕ ਕਰ ਦਿੱਤਾ ਹੈ। ਸਾਬਕਾ ਕੌਂਸਲਰ ਸੁਖਬੀਰ ਅਬਲੋਵਾਲ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਦਿਨ-ਰਾਤ ਇਕ ਕਰ ਦੇਣਗੇ। ਇਸ ਮੌਕੇ ਸਾਬਕਾ ਕੌਂਸਲਰ ਬੀਬੀ ਸੁਰਜੀਤ ਕੌਰ ਅਬੋਵਾਲ, ਹੰਸ ਰਾਜ ਸਾਬਕਾ ਸਰਪੰਚ ਦੁਲੱਦੀ, ਗਗਨਦੀਪ ਅਲੋਵਾਲ, ਗੁਰਵਿੰਦਰ ਸਿੰਘ, ਡਾ. ਮੋਹਨ ਸਿੰਘ ਤਿਆਗੀ, ਹੈਪੀ ਭਾਰਤ ਨਗਰ, ਅਕਾਸ਼ਦੀਪ ਸਿੰਘ, ਸੁਖਬੀਰ ਸਨੌਰ ਅਤੇ ਗੋਬਿੰਦ ਸਿੰਘ ਬਡੂੰਗਰ ਵੀ ਹਾਜ਼ਰ ਸਨ।


Related News