ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਨੇ ਦਿੱਤਾ ਅਸਤੀਫ਼ਾ

Sunday, Dec 20, 2020 - 04:17 PM (IST)

ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਨੇ ਦਿੱਤਾ ਅਸਤੀਫ਼ਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਹੁਸ਼ਿਆਰਪੁਰ ਹੁਸ਼ਿਆਰ ਸਿੰਘ ਥਿਆੜਾ ਨੇ ਹੁਸ਼ਿਆਰਪੁਰ ਬਲਾਕ-1 ਮੁਰਾਦਪੁਰ ਨਰਿਆਲ ਜ਼ੋਨ ਤੋਂ  ਬਲਾਕ ਟਾਂਡਾ ਤੋਂ ਆਪਣਾ ਅਸਤੀਫ਼ਾ ਦਿੱਤਾ ਹੈ। 

PunjabKesari

ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਮੱਲੀ ਸਤਨਾਮ ਸਿੰਘ ਢਿੱਲੋਂ ਗੁਰਕਮਲ ਸਿੰਘ ਸੋਢੀ ਨੰਬਰਦਾਰ ਸੁਖਵਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਦੀ ਹਾਜ਼ਰੀ ’ਚ  ਅਸਤੀਫ਼ਾ ਦੇਣ ਸਮੇਂ ਸਾਬਕਾ ਸੰਮਤੀ ਮੈਂਬਰ ਹੁਸ਼ਿਆਰ ਸਿੰਘ ਥਿਆੜਾ ਨੇ ਰੋਸ ਪ੍ਰਗਟ ਕੀਤਾ ਕਿ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਲਿਆ ਕੇ ਪੰਜਾਬ ਦੀ ਪਹਿਲਾਂ ਤੋਂ ਹੀ ਬਰਬਾਦ ਹੋਈ ਕਿਸਾਨੀ ਨੂੰ ਹੋਰ ਜ਼ਿਆਦਾ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ  ਅਤੇ ਪਿਛਲੇ ਕਈ ਦਿਨਾਂ ਤੋਂ ਨਵੀਂ ਦਿੱਲੀ ’ਚ ਕਿਸਾਨ ਅੰਦੋਲਨ ਕਰਨ ਦੇ ਬਾਵਜੂਦ ਵੀ ਮੋਦੀ ਸਰਕਾਰ ਨੇ ਇਹ ਖੇਤੀ ਕਾਨੂੰਨ ਵਾਪਸ ਨਹੀਂ ਲਏ, ਜਿਸ ਕਾਰਨ ਕਿਸਾਨਾਂ ਵਿੱਚ ਲਗਾਤਾਰ ਰੋਸ ਵਧ ਰਿਹਾ ਹੈ। 

ਉਨ੍ਹਾਂ ਇਸ ਮੌਕੇ ਦੱਸਿਆ ਕਿ ਉਹ ਕੱਲ੍ਹ ਆਪਣਾ ਅਸਤੀਫ਼ਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਸੌਂਪਣਗੇ। ਇਸ ਮੌਕੇ ਬਲਬੀਰ ਸਿੰਘ,ਨਿਰਮਲ ਵਿਰਦੀ, ਜਸਪ੍ਰੀਤ ਸਿੰਘ ਸੀਕਰੀ,ਕਮਲਜੀਤ ਸਿੰਘ ਧੂਤ ਖੁਰਦ,ਪਵਨ ਨਰਿਆਲ, ਹਰਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ, ਸੋਮਨਾਥ ਮਹਿਮੀ, ਅਜੀਤ ਸਿੰਘ, ਨਰੇਸ਼ ਕੁਮਾਰ,ਸਤਨਾਮ ਸਿੰਘ ਧੂਤ ਬਲਜੀਤ ਸਿੰਘ, ਮਹਿੰਗਾ ਸਿੰਘ, ਸੰਦੀਪ ਰਾਜਾ, ਦਵਿੰਦਰ ਸਿੰਘ ਨੀਨੂ,ਦਵਿੰਦਰਪਾਲ ਸਿੰਘ ਆਦਿ ਵੀ ਹਾਜ਼ਰ ਸਨ ।


author

shivani attri

Content Editor

Related News