ਘਰ ''ਚ ਇਕੱਲੀ ਕੁੜੀ ਵੇਖ ਸਿਰਫ਼ਿਰੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢੇ ਹੱਥ

Friday, Nov 13, 2020 - 10:12 AM (IST)

ਘਰ ''ਚ ਇਕੱਲੀ ਕੁੜੀ ਵੇਖ ਸਿਰਫ਼ਿਰੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢੇ ਹੱਥ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਤੇ ਇਕ ਘਰ 'ਚ ਇਕੱਲੀ ਕੁੜੀ ਵੇਖ ਕੇ ਵੜੇ ਅਣਪਛਾਤਿਆਂ ਨੇ ਕੁੜੀ ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ।ਜਿਸ 'ਚ ਕੁੜੀ ਦੇ ਦੋਵੇਂ ਹੱਥਾਂ ਤੇ ਗੰਭੀਰ ਸੱਟਾਂ ਲੱਗੀਆਂ। 

ਇਹ ਵੀ ਪੜ੍ਹੋ: ਕੇਂਦਰ ਨਾਲ ਹੋਣ ਵਾਲੀ ਬੈਠਕ 'ਤੇ ਬੋਲੇ ਮਨਪ੍ਰੀਤ ਬਾਦਲ, ਕਿਹਾ-ਉਮੀਦ ਹੈ ਕਿਸਾਨਾਂ ਦੇ ਹੱਕ 'ਚ ਹੋਣਗੇ ਫ਼ੈਸਲੇ

ਇਸ ਸਬੰਧੀ ਜ਼ਖਮੀ ਕੁੜੀ ਨੇ ਦੱਸਿਆ ਕਿ ਉਸਦੇ ਪਿਤਾ ਕੰਮ ਤੇ ਗਏ ਹੋਏ ਸਨ ਅਤੇ ਮਾਤਾ ਜਦ ਸ਼ਾਮ ਸਮੇਂ ਸਬਜ਼ੀ ਲੈਣ ਗਈ ਤਾਂ ਇਕ ਵਿਅਕਤੀ ਅੰਦਰ ਆਇਆ ਅਤੇ ਜਦੋਂ ਉਸਨੇ ਉਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਨਾਲ ਉਸਦੇ ਦੋਵੇਂ ਹੱਥ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਦੌਰਾਨ ਉਸਦੀ ਮਾਂ ਵੀ ਆ ਗਈ ਤਾਂ ਇਸ ਵਿਅਕਤੀ ਨੇ ਉਸ ਦੀ ਮਾਂ 'ਤੇ ਵੀ ਉਸੇ ਹਥਿਆਰ ਨਾਲ ਵਾਰ ਕੀਤਾ। ਕੁੜੀ ਮੁਤਾਬਕ ਉਸ ਵਿਅਕਤੀ ਨਾਲ ਦੋ ਵਿਅਕਤੀ ਹੋਰ ਸਨ ਜਦੋਂ ਉਨ੍ਹਾਂ ਚੀਕ-ਚਿਹਾੜਾ ਪਾਇਆ ਤਾਂ ਨੇੜੇ-ਤੇੜੇ ਦੇ ਲੋਕ ਆ ਗਏ। ਉਹ ਵਿਅਕਤੀ ਉੱਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਪੁਲਸ ਮੌਕੇ ਤੇ ਪਹੁੰਚ ਗਈ। ਜ਼ਖਮੀ ਕੁੜੀ ਨੇ ਇਨਸਾਫ਼ ਦੀ ਮੰਗ ਕੀਤੀ ਹੈ।ਥਾਣਾ ਸਿਟੀ ਐੱਸ.ਐੱਚ. ਮੋਹਨ ਲਾਲ ਨੇ ਕਿਹਾ ਕਿ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਠਿੰਡਾ ਸਿਵਲ ਹਸਪਤਾਲ ਦਾ ਕਾਰਾ, 11 ਸਾਲ ਦੇ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖ਼ੂਨ ਚੜ੍ਹਾਇਆ


author

Shyna

Content Editor

Related News