ਦਿੱਲੀ 'ਚ ਫਾਇਰਿੰਗ ਕਰਨ ਵਾਲੇ ਸ਼ਾਹਰੁਖ ਦਾ ਜਲੰਧਰ ਨਾਲ ਕੁਨੈਕਸ਼ਨ ਆਇਆ ਸਾਹਮਣੇ (ਵੀਡੀਓ)

03/04/2020 7:00:11 PM

ਜਲੰਧਰ (ਵਰੁਣ)— 24 ਫਰਵਰੀ ਨੂੰ ਦਿੱਲੀ ਅਤੇ ਜੱਫਰਾਬਾਦ 'ਚ ਹੋਏ ਦੰਗਿਆਂ ਦੌਰਾਨ ਪੁਲਸ ਮੁਲਾਜ਼ਮ ਅਤੇ ਆਮ ਲੋਕਾਂ 'ਤੇ ਫਾਇਰਿੰਗ ਕਰਨ ਵਾਲਾ ਮੁਲਜ਼ਮ ਸ਼ਾਹਰੁਖ ਲੁਕਣ ਲਈ ਜਲੰਧਰ ਵੀ ਆਇਆ ਸੀ। ਜਲੰਧਰ ਵਿਚ ਸ਼ਾਹਰੁਖ ਦਾ ਇਕ ਦੋਸਤ ਰਹਿੰਦਾ ਸੀ ਪਰ ਦੋਸਤ ਨਾ ਮਿਲਣ ਕਾਰਨ ਉਹ ਕੁਝ ਹੀ ਸਮੇਂ ਬਾਅਦ ਜਲੰਧਰ ਤੋਂ ਬਰੇਲੀ ਚਲਾ ਗਿਆ।

PunjabKesari

ਯੂ. ਪੀ. ਦੇ ਸ਼ਾਮਲੀ ਤੋਂ ਸ਼ਾਹਰੁਖ ਨੂੰ ਅਰੈਸਟ ਕਰਨ ਵਾਲੀ ਦਿੱਲੀ ਕ੍ਰਾਈਮ ਬ੍ਰਾਂਚ ਦੇ ਐਡੀਸ਼ਨਲ ਪੁਲਸ ਕਮਿਸ਼ਨਰ ਅਜੀਤ ਕੁਮਾਰ ਸਿੰਗਲਾ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਜੀਤ ਸਿੰਗਲਾ ਨੇ ਕਿਹਾ ਕਿ 24 ਫਰਵਰੀ ਨੂੰ ਜਦੋਂ ਸ਼ਾਹਰੁਖ ਨੇ ਫਾਇਰਿੰਗ ਕੀਤੀ ਸੀ ਤਾਂ ਉਹ ਸਭ ਤੋਂ ਪਹਿਲਾਂ ਦਿੱਲੀ ਦੇ ਕਨਾਟ ਪਲੇਸ ਵਿਚ ਗਿਆ ਅਤੇ ਆਪਣੀ ਅਸਟੀਮ ਕਾਰ ਵਿਚ ਸੌਂ ਗਿਆ ਅਤੇ ਬਾਅਦ ਵਿਚ ਜਲੰਧਰ ਲਈ ਰਵਾਨਾ ਹੋ ਗਿਆ। ਸ਼ਾਹਰੁਖ ਦੇ ਇਕ ਦੋਸਤ ਜਲੰਧਰ ਵਿਚ ਰਹਿੰਦਾ ਸੀ, ਜਿਸ ਦੇ ਕੋਲ ਲੁਕਣ ਦਾ ਸ਼ਾਹਰੁਖ ਨੇ ਸੋਚਿਆ ਸੀ ਪਰ ਦੋਸਤ ਦੇ ਜਲੰਧਰ ਨਾ ਹੋਣ ਕਾਰਨ ਉਹ ਗੱਡੀ ਵਿਚ ਬਰੇਲੀ ਵਿਚ ਰਹਿੰਦੇ ਹੋਰ ਦੋਸਤਾਂ ਕੋਲ ਚਲਾ ਗਿਆ।

PunjabKesari

ਬਰੇਲੀ ਵਿਚ ਕੁਝ ਦਿਨ ਰਹਿਣ ਤੋਂ ਬਾਅਦ ਸ਼ਾਹਰੁਖ ਯੂ. ਪੀ. ਦੇ ਸ਼ਾਮਲੀ 'ਚ ਪਹੁੰਚਿਆ ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਕਰੀਬ ਅੱਧਾ-ਪੌਣਾ ਘੰਟਾ ਹੀ ਜਲੰਧਰ ਰੁਕਿਆ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸ਼ਾਹਰੁਖ ਦਾ ਦੋਸਤ ਜਲੰਧਰ ਦੇ ਕਿਸ ਏਰੀਏ 'ਚ ਰਹਿੰਦਾ ਸੀ। ਭੀੜ 'ਤੇ ਫਾਇਰਿੰਗ ਕਰਨ ਅਤੇ ਪੁਲਸ ਮੁਲਾਜ਼ਮ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਸ਼ਾਹਰੁਖ ਮਾਡਲ ਹੈ। ਉਸਨੇ ਬੀ. ਏ.-2 ਯੀਅਰ ਤੱਕ ਪੜ੍ਹਾਈ ਕੀਤੀ ਹੈ, ਜਦਕਿ ਉਹ ਟਿਕਟਾਕ 'ਤੇ ਵੀਕਾਫੀ ਫੇਮਸ ਹੈ। ਸ਼ਾਹਰੁਖ ਦੇ ਪਿਤਾ ਖਿਲਾਫ ਜਾਅਲੀ ਕਰੰਸੀ ਸਣੇ 2 ਕ੍ਰਿਮੀਨਲ ਕੇਸ ਦਰਜ ਹਨ।


shivani attri

Content Editor

Related News