ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਪਰਿਵਾਰ ਨਾਲ ਬਦਸਲੂਕੀ

Wednesday, Aug 01, 2018 - 01:42 PM (IST)

ਸੰਗਰੂਰ—ਬੀਤੇ ਦਿਨ ਪੰਜਾਬ ਭਰ ਵਿਚ ਵੱਖ-ਵੱਖ ਥਾਵਾਂ 'ਤੇ ਸ਼ਹੀਦ ਊਧਮ ਸਿੰਘ ਦਾ 79ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਇਸੇ ਤਹਿਤ ਮੰਗਲਵਾਰ ਨੂੰ ਪੰਜਾਬ ਸਰਕਾਰ ਵਲੋਂ ਸੁਨਾਮ ਵਿਚ ਰਾਜ-ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ਹੀਦ ਊਧਮ ਸਿੰਘ ਦੇ ਵਾਰਿਸਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਪਰ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਸ਼ਹੀਦ ਦੇ ਵਾਰਿਸਾਂ ਨੂੰ ਪਹਿਲਾਂ ਸਮਾਗਮ ਤੋਂ ਬਾਹਰ ਕੱਢ ਦਿੱਤਾ ਗਿਆ। ਫਿਰ ਜਦੋਂ ਹੰਗਾਮਾ ਹੋਇਆ ਤਾਂ ਮੰਚ 'ਤੇ ਬਿਠਾ ਕੇ ਸਨਮਾਨ ਦੇ ਦਿੱਤਾ। ਸਰਕਾਰ ਦੇ ਇਸ ਰਵੱਈਏ ਨਾਲ ਵਾਰਸਾਂ ਵਿਚ ਰੋਸ ਹੈ।
ਇਨ੍ਹਾਂ ਵਿਚ ਸ਼ਹੀਦ ਦੇ ਭਾਣਜੇ ਸਵ. ਬੱਚਨ ਸਿੰਘ ਦੇ ਬੇਟੇ ਜੀਤ ਸਿੰਘ ਨੂੰ ਵੀ ਸਰਕਾਰੀ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਜੀਤ ਸਿੰਘ ਦਾ ਬੇਟਾ ਜੱਗਾ ਸਿੰਘ ਆਪਣੇ ਬਜ਼ੁਰਗ ਅਤੇ ਬੀਮਾਰ ਪਿਤਾ ਨੂੰ ਸਮਾਗਮ ਵਿਚ ਲੈ ਕੇ ਪਹੁੰਚਿਆਂ ਤਾਂ ਗੇਟ 'ਤੇ ਪੁਲਸ ਕਰਮਚਾਰੀਆਂ ਨੇ ਰੋਕ ਕੇ ਕਿਹਾ, ਪਾਸ ਸਿਰਫ ਪਿਤਾ ਦੇ ਨਾਂ ਹੈ, ਬੇਟੇ ਦੇ ਨਾਂ ਨਹੀਂ ਹੈ। ਉਨ੍ਹਾਂ ਨੇ ਕਾਫੀ ਦੇਰ ਪੁਲਸ ਕਰਮਚਾਰੀਆਂ ਨੂੰ ਸਮਝਾਇਆ ਕਿ ਬੇਟੇ ਲਈ ਐੈੱਸ.ਡੀ.ਐੈੱਮ. ਤੋਂ ਇਜਾਜ਼ਤ ਲੈ ਲਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਗੇਟ 'ਚੋਂ ਬਾਹਰ ਕੱਢ ਦਿੱਤਾ ਗਿਆ। 15 ਮਿੰਟ ਤੱਕ ਜੱਗਾ ਸਿੰਘ ਬੀਮਾਰ ਪਿਤਾ ਜੀਤ ਸਿੰਘ ਨੂੰ ਲੈ ਕੇ ਧੁੱਪ ਵਿਚ ਖੜ੍ਹਾ ਰਿਹਾ। ਮਾਮਲਾ ਵਧਣ 'ਤੇ ਐੈੱਸ.ਡੀ.ਐੈੱਮ. ਦੇ ਹੁਕਮ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਨੂੰ ਮੰਚ 'ਤੇ ਸਥਾਨ ਦਿੱਤਾ ਗਿਆ ਅਤੇ ਜੀਤ ਸਿੰਘ ਨੂੰ ਮੰਤਰੀਆਂ ਨੇ ਸਨਮਾਨਿਤ ਕੀਤਾ।


Related News