ਸ਼ਹੀਦ ਜਗਸੀਰ ਸਿੰਘ ਦੀ ਦੇਹ ਹੈਲੀਕਾਪਟਰ ਰਾਹੀਂ ਲਿਆਂਦੀ ਗਈ ਘਰ

Tuesday, Jan 02, 2018 - 06:08 AM (IST)

ਸ਼ਹੀਦ ਜਗਸੀਰ ਸਿੰਘ ਦੀ ਦੇਹ ਹੈਲੀਕਾਪਟਰ ਰਾਹੀਂ ਲਿਆਂਦੀ ਗਈ ਘਰ

ਆਸਟ੍ਰੇਲੀਆ ਤੋਂ ਆ ਰਹੀ ਭੈਣ ਦਾ ਹੋ ਰਿਹੈ ਇੰਤਜ਼ਾਰ
ਫਿਰੋਜ਼ਪੁਰ(ਕੁਮਾਰ)-ਰਾਜੋਰੀ ਦੇ ਨੌਸ਼ੇਰਾ ਸੈਕਟਰ 'ਚ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੰਦਿਆਂ ਪੰਜਾਬ ਦੇ ਸ਼ਹੀਦ ਹੋਏ ਸੈਨਾ ਦੇ ਜਵਾਨ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਅੱਜ ਬੜੇ ਸਨਮਾਨਾਂ ਨਾਲ ਹੈਲੀਕਾਪਟਰ ਰਾਹੀਂ ਉਸ ਦੇ ਘਰ ਪਿੰਡ ਲੋਹਗੜ੍ਹ 'ਚ ਲਿਆਂਦੀ ਗਈ। 32 ਸਾਲਾ ਜਗਸੀਰ ਸਿੰਘ ਆਪਣੇ ਪਿੱਛੇ ਮਾਂ, ਪਤਨੀ, 2 ਬੇਟੀਆਂ ਤੇ ਇਕ ਬੇਟਾ ਛੱਡ ਗਿਆ ਹੈ। ਜ਼ਿਲਾ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਠਾਕਰਾਂ ਵਾਲਾ 'ਚ ਸਦਮੇ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਜਿਥੇ ਸੋਗ 'ਚ ਡੁੱਬੇ ਹੋਏ ਹਨ, ਉਥੇ ਹੀ ਉਹ ਜਵਾਨ ਜਗਸੀਰ ਸਿੰਘ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕਰ ਰਹੇ ਹਨ। ਜਗਸੀਰ ਸਿੰਘ ਦੀ ਇਕਲੌਤੀ ਭੈਣ ਆਸਟ੍ਰੇਲੀਆ 'ਚ ਰਹਿੰਦੀ ਹੈ, ਜੋ ਆਪਣੇ ਭਰਾ ਦੇ ਅੰਤਿਮ ਦਰਸ਼ਨਾਂ ਲਈ ਦਿੱਲੀ ਏਅਰਪੋਰਟ 'ਤੇ ਪਹੁੰਚ ਚੁੱਕੀ ਹੈ ਅਤੇ ਫਿਰੋਜ਼ਪੁਰ ਪਹੁੰਚ ਰਹੀ ਹੈ। ਸ਼ਹੀਦ ਜਗਸੀਰ ਸਿੰਘ ਦਾ ਅੰਤਿਮ ਸੰਸਕਾਰ 2 ਜਨਵਰੀ ਨੂੰ ਸਵੇਰੇ 11 ਵਜੇ ਪਿੰਡ 'ਚ ਕੀਤਾ ਜਾਵੇਗਾ।


Related News