SGPC ਚੋਣਾਂ ਲਈ ਵੋਟਾਂ ਬਣਵਾਉਣ ਦੀ 31 ਜੁਲਾਈ ਆਖ਼ਰੀ ਤਾਰੀਖ਼, 27 ਹਜ਼ਾਰ ਵੋਟਰਾਂ ਨੇ ਭਰੇ ਫਾਰਮ

Saturday, Jul 27, 2024 - 12:38 PM (IST)

SGPC ਚੋਣਾਂ ਲਈ ਵੋਟਾਂ ਬਣਵਾਉਣ ਦੀ 31 ਜੁਲਾਈ ਆਖ਼ਰੀ ਤਾਰੀਖ਼, 27 ਹਜ਼ਾਰ ਵੋਟਰਾਂ ਨੇ ਭਰੇ ਫਾਰਮ

ਡੇਰਾਬੱਸੀ (ਗੁਰਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦੀਆਂ ਚੋਣਾਂ ਦੇ ਮੱਦੇਨਜ਼ਰ ਡੇਰਾਬੱਸੀ ’ਚ ਕੇਸਧਾਰੀ ਸਿੱਖਾਂ ਦੀਆਂ ਵੋਟਾਂ 31 ਜੁਲਾਈ ਤੱਕ ਬਣਾਈਆਂ ਜਾਣਗੀਆਂ। ਇਹ ਜਾਣਕਾਰੀ ਰਿਵਾਇਜ਼ਿੰਗ ਅਥਾਰਟੀਜ਼-ਕਮ-ਉਪ ਮੰਡਲ ਮੈਜਿਸਟ੍ਰੇਟ ਡਾ. ਹਿਮਾਂਸ਼ੂ ਗੁਪਤਾ ਨੇ ਦਿੱਤੀ। ਰਜਿਸਟ੍ਰੇਸ਼ਨ ਲਈ ਵੋਟਰ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ।

ਨਾਲ ਹੀ ਉਸ ਦਾ ਕੇਸਧਾਰੀ ਸਿੱਖ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਰਤਾਂ ਪੂਰੀਆਂ ਕਰਨ ਵਾਲਾ ਯੋਗ ਵਿਅਕਤੀ https://tinyurl.com/form1SGPC ਤੋਂ ਫਾਰਮ ਨੰਬਰ-1 ਲੈ ਕੇ ਭਰਨ ਅਤੇ ਪੇਂਡੂ ਖੇਤਰ ’ਚ ਵੋਟ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਭਰੇ ਫਾਰਮ 1 ਸਮੇਤ ਦੋ ਰੰਗੀਨ ਫੋਟੋਆਂ, ਆਈ. ਡੀ. ਪਰੂਫ਼ ਲੈ ਕੇ ਸਬੰਧਿਤ ਪਟਵਾਰ ਹਲਕੇ ਦੇ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ’ਚ ਨਗਰ ਕੌਂਸਲਾਂ ਜਾਂ ਲੋਕਲ ਅਥਾਰਟੀ ਦੇ ਮੁਲਾਜ਼ਮਾਂ ਨੂੰ ਦੇ ਕੇ ਵੋਟ ਬਣਵਾਈ ਜਾ ਸਕਦੀ ਹੈ।

ਰਿਵਾਇਜ਼ਿੰਗ ਅਥਾਰਟੀਜ਼ ਮੁਤਾਬਕ ਹਲਕਾ ਡੇਰਾਬੱਸੀ ’ਚ ਹੁਣ ਤੱਕ ਵੋਟਾਂ ਬਣਾਉਣ ਲਈ 27 ਹਜ਼ਾਰ, 291 ਫਾਰਮ ਮਿਲੇ ਹਨ। ਉਨ੍ਹਾਂ ਮੁਤਾਬਕ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਵਿਖੇ ਹੈਲਪ ਡੈਸਕ ਵੀ ਬਣਾਇਆ ਹੈ।
 


author

Babita

Content Editor

Related News