ਦਮਦਮਾ ਸਾਹਿਬ ਜਾ ਰਹੇ SGPC ਦੇ ਦੋ ਸੇਵਾਦਾਰ ਹਾਦਸੇ ਦਾ ਸ਼ਿਕਾਰ, ਹਾਲਤ ਗੰਭੀਰ
Tuesday, Aug 04, 2020 - 05:53 PM (IST)
ਭਵਾਨੀਗੜ੍ਹ (ਵਿਕਾਸ) : ਇੱਥੇ ਮੰਗਲਵਾਰ ਸਵੇਰੇ ਪਟਿਆਲਾ ਰੋਡ 'ਤੇ ਪਿੰਡ ਬਾਲਦ ਕਲਾਂ ਤੇ ਨਦਾਮਪੁਰ ਵਿੱਚਕਾਰ ਵਾਪਰੇ ਇੱਕ ਸੜਕ ਹਾਦਸੇ 'ਚ ਕਾਰ ਸਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੇ ਦੋ ਸੇਵਾਦਾਰ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਕੁਰਾਲੀ ਸਾਹਿਬ ਵਿਖੇ ਤਾਇਨਾਤ ਅਕਾਉਟੈਂਟ ਗੁਰਮੀਤ ਸਿੰਘ ਤੇ ਰਿਕਾਰਡ ਕਿੱਪਰ ਗੁਰਮੁੱਖ ਸਿੰਘ ਦਫਤਰੀ ਕੰਮ ਦੇ ਸਿਲਸਿਲੇ 'ਚ ਅੱਜ ਸਵੇਰੇ ਆਲਟੋ ਕਾਰ ’ਚ ਦਮਦਮਾ ਸਾਹਿਬ ਲਈ ਰਵਾਨਾ ਹੋਏ ਸਨ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆ ’ਚ ਟਿੱਡੀ ਦਲ ਦੇ ਹਮਲੇ ਦਾ ਖਤਰਾ, ਕੀਤਾ ਅਲਰਟ ਜਾਰੀ
ਰਾਸਤੇ ’ਚ ਭਵਾਨੀਗੜ੍ਹ ਤੋਂ ਪਹਿਲਾਂ ਪਿੰਡ ਨਦਾਮਪੁਰ-ਬਾਲਦ ਕਲਾਂ ਦੇ ਵਿਚਕਾਰ ਇੰਨਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਇਡਰ ਤੋਂ ਉਛਲਦੀ ਹੋਈ ਪਟਿਆਲਾ ਜਾ ਰਹੀ ਇੱਕ ਹੋਰ ਕਾਰ ਨਾਲ ਜਾ ਟਕਰਾ ਗਈ। ਹਾਦਸੇ ਦੌਰਾਨ ਪਟਿਆਲਾ ਜਾ ਰਹੀ ਕਾਰ ਸੜਕ ਕਿਨਾਰੇ ਡੂੰਘੇ ਖਤਾਨਾ 'ਚ ਜਾ ਗਿਰੀ, ਜਿਸ ਦੇ ਚਾਲਕ ਦਾ ਬਚਾਅ ਹੋ ਗਿਆ। ਦੂਜੇ ਪਾਸੇ ਅਲਟੋ ਕਾਰ 'ਚ ਸਵਾਰ ਗੁਰਮੁੱਖ ਸਿੰਘ ਤੇ ਗੁਰਮੀਤ ਸਿੰਘ ਨੂੰ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਪਟਿਆਲਾ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਪੜ੍ਹੋ ਇਹ ਵੀ ਖਬਰ - ਸਬਜ਼ੀਆਂ ਦਾ ਕਲੰਡਰ: ਜਾਣੋ ਮਹੀਨਿਆਂ ਅਨੁਸਾਰ ਸਬਜ਼ੀਆਂ ਦੀ ਵਰਤੋਂ ਬਾਰੇ ਦਿਲਚਸਪ ਜਾਣਕਾਰੀ