ਐੱਸ. ਜੀ. ਪੀ. ਸੀ. ਮੈਂਬਰ ਕਰਨੈਲ ਪੰਜੋਲੀ ਨੇ ਸ਼੍ਰੋਮਣੀ ਕਮੇਟੀ ''ਤੇ ਹੀ ਚੁੱਕੇ ਸਵਾਲ

Wednesday, Apr 22, 2020 - 08:16 PM (IST)

ਫਤਿਹਗੜ੍ਹ ਸਾਹਿਬ (ਵਿਪਨ) : ਐੱਸ. ਜੀ. ਪੀ. ਸੀ. ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਅਪਣੀ ਹੀ ਸੰਸਥਾ ਐੱਸ. ਜੀ. ਪੀ. ਸੀ. 'ਤੇ ਸਵਾਲ ਚੁੱਕੇ ਹਨ। ਪੰਜੋਲੀ ਨੇ ਕਿਹਾ ਕਿ ਜੇਕਰ ਐੱਸ. ਜੀ. ਪੀ. ਸੀ. ਵੱਲੋ ਪਹਿਲਾਂ ਹੀ ਵਧੀਆ ਹਸਪਤਾਲ ਬਣਾਏ ਹੁੰਦੇ ਤਾ ਭਾਈ ਨਿਰਮਲ ਸਿੰਘ ਖਾਲਸਾ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਐੱਸ. ਜੀ. ਪੀ. ਸੀ. ਤੋਂ ਮੰਗ ਕੀਤੀ ਕਿ ਸਰਾਵਾਂ ਬਨਾਉਣੀਆਂ ਬੰਦ ਕਰਕੇ ਵਧੀਆ ਹਸਪਤਾਲ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੂੰ ਬਦਲ ਕੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਟਰਨੈਸ਼ਨਲ ਹਸਪਤਾਲ ਬਣਾਇਆ ਜਾਵੇ ਤਾਂ ਜੋ ਉਥੇ ਵਧੀਆ ਇਲਾਜ ਹੋ ਸਕੇ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ  ਉਹ ਕੇਂਦਰ ਸਰਕਾਰ 'ਤੇ ਜ਼ੋਰ ਪਾ ਕੇ ਆਰਥਿਕ ਪੈਕੇਜ ਦੀ ਮੰਗ ਕਰੇ ਤਾਂ ਜੋ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਆਰਥਿਕ ਤੰਗੀ ਤੋਂ ਬਚਾਇਾ ਜਾ ਸਕੇ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਨੂੰ ਸਰਾਵਾਂ ਦੀ ਜਗ੍ਹਾ ਹਸਪਤਾਲ ਬਣਾਉਣ ਬਾਰੇ ਸੋਚਣਾਂ ਚਾਹੀਦਾ ਹੈ ਤਾਂ ਜੋ ਸਮੁੱਚੇ ਜਗਤ ਨੂੰ ਇਹੋ ਜਿਹੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸੰਸਥਾ ਕੋਲ ਆਪਣਾ ਕੋਈ ਵੱਡਾ ਹਸਪਤਾਲ ਹੁੰਦਾ ਤਾਂ ਭਾਈ ਨਿਰਮਲ ਸਿੰਘ ਦੀ ਮੌਤ ਨਾ ਹੁੰਦੀ। ਇਸ ਲਈ ਜ਼ਰੂਰਤ ਹੈ ਕੇ ਹਸਪਤਾਲ ਬਣਾਏ ਜਾਣ।


Gurminder Singh

Content Editor

Related News