ਵਟਸਐਪ 'ਤੇ ਭੇਜਦਾ ਸੀ ਤਸਵੀਰਾਂ, ਕੁੜੀਆਂ ਤੋਂ ਜ਼ਬਰਨ ਕਰਵਾਉਂਦਾ ਸੀ ਗਲਤ ਕੰਮ, ਪੋਲ ਉਦੋਂ ਖੁੱਲ੍ਹੀ ਜਦੋਂ...

Monday, Jun 19, 2023 - 04:12 PM (IST)

ਵਟਸਐਪ 'ਤੇ ਭੇਜਦਾ ਸੀ ਤਸਵੀਰਾਂ, ਕੁੜੀਆਂ ਤੋਂ ਜ਼ਬਰਨ ਕਰਵਾਉਂਦਾ ਸੀ ਗਲਤ ਕੰਮ, ਪੋਲ ਉਦੋਂ ਖੁੱਲ੍ਹੀ ਜਦੋਂ...

ਲੁਧਿਆਣਾ (ਤਰੁਣ) : ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ 'ਚ ਬੀਤੀ ਦੇਰ ਰਾਤ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਤਾ ਰਾਣੀ ਚੌਂਕ ਨੇੜੇ ਇਕ ਹੋਟਲ 'ਚ ਛਾਪੇਮਾਰੀ ਕਰਕੇ ਮੌਕੇ ਤੋਂ ਮਾਲਕ ਸਣੇ ਕੁੱਲ 6 ਲੋਕਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ 'ਚ ਧੰਦਾ ਕਰਨ ਵਾਲੀਆਂ ਦੂਜੇ ਸੂਬੇ ਦੀਆਂ 3 ਕੁੜੀਆਂ ਵੀ ਸ਼ਾਮਲ ਹਨ। ਇਸ ਦੌਰਾਨ ਪੁਲਸ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਹੋਟਲ ਮੈਨਜਮੈਂਟ ਖ਼ਿਲਾਫ਼ ਹੀ ਜਿਸਮ ਵੇਚਣ ਵਾਲੀਆਂ ਕੁੜੀਆਂ ਨੂੰ ਖੜ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ 'ਤਲਾਬ' ਬਣਾਉਣ 'ਚ ਇਹ 2 ਜ਼ਿਲ੍ਹੇ ਸਭ ਤੋਂ ਅੱਗੇ, ਜਾਣੋ ਬਾਕੀ ਜ਼ਿਲ੍ਹਿਆਂ ਦਾ ਹਾਲ

ਇਸ ਕਾਰਨ ਸਾਰੀ ਗਾਜ਼ ਹੋਟਲ ਮਾਲਕ ਅਤੇ ਮੈਨੇਜਰ 'ਤੇ ਡਿੱਗਦੀ ਦਿਖਾਈ ਦੇ ਰਹੀ ਹੈ। ਕੁੜੀਆਂ ਦਾ ਦੋਸ਼ ਹੈ ਕਿ ਹੋਟਲ ਦਾ ਮੈਨੇਜਰ ਅਤੇ ਮਾਲਕ ਉਨ੍ਹਾਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਇੱਥੇ ਇਕ ਹੋਟਲ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਸ ਨੇ ਛਾਪੇਮਾਰੀ ਕਰਦੇ ਹੋਏ ਮੌਕੇ ਤੋਂ 3 ਕੁੜੀਆਂ ਅਤੇ 2 ਲੋਕਾਂ ਨੂੰ ਹਿਰਾਸਤ 'ਚ ਲਿਆ, ਜਦੋਂ ਕਿ ਮੈਨੇਜਰ ਭੱਜਣ 'ਚ ਕਾਮਯਾਬ ਰਿਹਾ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਮੁਲਤਵੀ

ਪੁਲਸ ਨੇ ਮਾਲਕ ਸਣੇ 2 ਲੋਕਾਂ ਅਤੇ 3 ਕੁੜੀਆਂ ਨੂੰ ਕਾਬੂ ਕੀਤਾ ਹੈ। ਥਾਣਾ ਪ੍ਰਭਾਰੀ ਰੂਪਦੀਪ ਕੌਰ ਨੇ ਦੱਸਿਆ ਕਿ ਹੋਟਲ ਦਾ ਮਾਲਕ ਅਤੇ ਮੈਨੇਜਰ ਕੁੜੀਆਂ ਦੀਆਂ ਤਸਵੀਰਾਂ ਮੋਬਾਇਲ 'ਤੇ ਵਟਸਐਪ ਜ਼ਰੀਏ ਆਪਣੇ ਗਾਹਕਾਂ ਨੂੰ ਭੇਜ ਕੇ ਕੁੜੀਆਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਹੈ। ਧੰਦਾ ਕਰਨ ਵਾਲੀਆਂ ਫੜ੍ਹੀਆਂ ਗਈਆਂ ਕੁੜੀਆਂ ਨੇ ਮਾਲਕ ਅਤੇ ਮੈਨੇਜਰ ਦੇ ਖ਼ਿਲਾਫ਼ ਦੇਹ ਵਪਾਰ ਦਾ ਧੰਦਾ ਕਰਵਾਉਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜੱਜ ਦੇ ਸਾਹਮਣੇ ਕੁੜੀਆਂ ਦੇ ਬਿਆਨ ਦਰਜ ਕਰਵਾਏ ਹਨ, ਜਦੋਂ ਕਿ ਹੋਟਲ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News