ਸੇਵਾ ਕੇਂਦਰਾਂ ’ਤੇ ਮਿਲੇਗੀ ਰਾਹਤ, ਘਰ ਬੈਠੇ ਮੋਬਾਇਲ ’ਤੇ ਬਾਰ ਕੋਡ ਸਕੈਨ ਕਰਕੇ ਮਿਲ ਜਾਵੇਗੀ ਅਪੁਆਇੰਟਮੈਂਟ
Monday, May 10, 2021 - 04:34 PM (IST)
ਜਲੰਧਰ — ਕੋਰੋਨਾ ਆਫ਼ਤ ਦਰਮਿਆਨ ਆਮ ਲੋਕਾਂ ਨੂੰ ਵਧੀਆ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੇਵਾ ਕੇਂਦਰ ਦੀ ਅਪੁਆਇੰਟਮੈਂਟ ਪ੍ਰਕਿਰਿਆ ਨੂੰ ਹੋਰ ਸੌਖਾ ਬਣਾ ਦਿੱਤਾ ਗਿਆ ਹੈ। ਇਸ ਦੇ ਲਈ ਸਰਕਾਰ ਨੇ ਜ਼ਿਲ੍ਹੇ ਦੇ 33 ਸੇਵਾ ਕੇਂਦਰਾਂ ਲਈ ਬਾਰ-ਕੋਡ ਜਾਰੀ ਕੀਤੇ ਹਨ। ਬਾਰ ਕੋਡ ਨੂੰ ਮੋਬਾਇਲ ਨਾਲ ਸਕੈਨ ਕਰਦੇ ਹੀ ਵੈੱਬਸਾਈਟ ਖੁੱਲ੍ਹ ਜਾਵੇਗੀ। ਇਸ ਦੇ ਬਾਅਦ ਲੋਕ ਅਪੁਆਇੰਟਮੈਂਟ ਲੈਣ ਲਈ ਅਪਲਾਈ ਕਰ ਸਕਣਗੇ। ਆਮ ਲੋਕਾਂ ਦੀ ਸਹਾਇਤਾ ਲਈ ਟੋਕਣ ’ਤੇ ਹੈਲਪ ਡੈਸਕ ਬਣੀ ਹੋਈ ਹੈ। ਇਥੇ ਬਿਨੇਕਾਰ ਫਾਰਨ ਚੈੱਕ ਕਰਕੇ ਕਿਸ ਕਾਊਂਟਰ ਨੰਬਰ ’ਤੇ ਕਿੰਨੇ ਵਜੇ ਕੰਮ ਹੋਵੇਗਾ, ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਬਾਰ ਕੋਡ ਨੂੰ ਵਟਸਐਪ ਨਾਲ ਵੀ ਸਕੈਨ ਕਰ ਸਕਦੇ ਹੋ।
ਇਹ ਵੀ ਪੜ੍ਹੋ: ਜੋੜੇ ਦਾ ਕਾਰਨਾਮਾ, ਆਸਟ੍ਰੇਲੀਆ ਭੇਜਣ ਬਹਾਨੇ ਪਰਿਵਾਰ ਨਾਲ ਸਾਜ਼ਿਸ਼ ਰਚ ਇੰਝ ਮਾਰੀ ਲੱਖਾਂ ਦੀ ਠੱਗੀ
ਇਥੇ ਦੱਸ ਦੇਈਏ ਕਿ ਆਮ ਲੋਕਾਂ ਨੂੰ ਅਪੁਆਇੰਟਮੈਂਟ ਲੈਣ ਲਈ ਆਪਣੇ ਮੋਬਾਇਲ ਤੋਂ ਗੂਗਲ ਪਲੇਅ ਸਟੋਰ ’ਤੇ ਜਾ ਕੇ ਬਾਰ ਕੋਡ ਸਕੈਨਰ ਡਾਊਨਲੋਡ ਕਰਨਾ ਹੋਵੇਗਾ। ਇਸ ਦੇ ਬਾਅਦ ਸੇਵਾ ਕੇਂਦਰ ਵੱਲੋਂ ਜਾਰੀ ਕੀਤੇ ਗਏ ਬਾਰ ਕੋਡ ਨੂੰ ਸਕੈਨ ਕਰ ਸਕਦੇ ਹੋ। ਜਿਹੜੇ ਲੋਕਾਂ ਦੇ ਕੋਲ ਸੈਂਟਰ ਦਾ ਬਾਰ ਕੋਡ ਨਹੀਂ ਹੈ, ਉਨ੍ਹਾਂ ਨੂੰ ਕੇਂਦਰ ਵੱਲੋਂ ਮੋਬਾਇਲ ’ਤੇ ਬਾਰ ਕੋਡ ਭੇਜਣ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਲਈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਜ਼ਮਾਂ ਦੀ ਮੀਟਿੰਗ ਹੋਣ ਵਾਲੀ ਹੈ। ਇਸ ਪ੍ਰਕਿਰਿਆ ਦੇ ਸ਼ੁਰੂ ਹੋਣ ਨਾਲ ਮੋਬਾਇਲ ’ਤੇ ਘਰ ਬੈਠੇ ਹੀ ਬਾਰ ਕੋਡ ਸਕੈਨ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕੋਗੇ। ਇਸ ਮੁੱਦੇ ’ਤੇ ਡੀ. ਐੱਮ. ਸੇਵਾ ਕੇਂਦਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਘਰੋਂ ਹੀ ਅਪੁਆਇੰਟਮੈਂਟ ਲੈ ਕੇ ਕੇਂਦਰ ’ਤੇ ਜਾਣ ਜਿਸ ਨਾਲ ਕਿ ਉਨ੍ਹਾਂ ਦਾ ਕੰਮ ਆਸਾਨੀ ਨਾਲ ਹੋ ਸਕੇ।
ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ
ਇੰਝ ਮਿਲੇਗੀ ਅਪੁਆਇੰਟਮੈਂਟ
ਮੋਬਾਇਲ ’ਚ ਗੂਗਲ ਪਲੇਅ ਸਟੋਰ ’ਤੇ ਜਾ ਕੇ ਬਾਰ ਕੋਡ ਸਕੈਨਰ ਡਾਊਨਲੋਡ ਕਰੋ। ਫਿਰ ਬਾਰ ਕੋਡ ਨਾਲ ਵੈੱਬਸਾਈਟ ਖੁੱਲ੍ਹਣ ਤੋਂ ਬਾਅਦ ਆਪਣਾ ਨਾਂ ਭਰੋ। ਫਿਰ ਮੋਬਾਇਲ ਨੰਬਰ ਭਰੋ। ਜ਼ਿਲ੍ਹਾ ਭਰੋ। ਜਿਸ ਤਾਰੀਖ਼ ਨੂੰ ਕੰਮ ਕਰਵਾਉਣਾ ਹੋਵੇ ਸਲਾਟ ਬੁੱਕ ਭਰ ਦਿਓ। ਇਸ ਤੋਂ ਬਾਅਦ ਤੁਹਾਨੂੰ ਅਪੁਆਇੰਟਮੈਂਟ ਮਿਲ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?