ਗ਼ਲਤੀ ਲਈ ਝਿੜਕਿਆ ਤਾਂ ਦਿਲ ''ਚ ਰੱਖੀ ਖ਼ਾਰ, ਨੌਕਰ ਨੇ ਸੁੱਤੇ ਪਏ ਮਾਲਕ ਦੇ ਸਿਰ ''ਚ ਬਾਲਾ ਮਾਰ ਕੀਤਾ ਕਤਲ
Monday, Aug 26, 2024 - 05:40 AM (IST)

ਜਗਰਾਓਂ (ਮਾਲਵਾ)- ਨਜ਼ਦੀਕੀ ਪਿੰਡ ਕੌਂਕੇ ਕਲਾਂ ਤੋਂ ਇਕ ਬੇਹੱਦ ਦੁਖ਼ਦਾਈ ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 60 ਸਾਲਾ ਇਕ ਬਜ਼ੁਰਗ ਨੂੰ ਆਪਣੇ ਨੌਕਰ ਨੂੰ ਝਿੜਕਣਾ ਇੰਨਾ ਮਹਿੰਗਾ ਪੈ ਗਿਆ, ਕਿ ਉਸ ਨੂੰ ਆਪਣੀ ਜਾਨ ਹੀ ਗੁਆਉਣੀ ਪੈ ਗਈ।
ਜਾਣਕਾਰੀ ਮੁਤਾਬਕ ਕੌਂਕੇ ਕਲਾਂ ਦੇ ਰਹਿਣ ਵਾਲੇ ਚਰਨ ਸਿੰਘ, ਜੋ ਕਿ ਖੇਤੀਬਾੜੀ ਕਰਦੇ ਹਨ ਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੈ, ਨੇ ਆਪਣੇ ਘਰ ਪਿਛਲੇ ਕਰੀਬ 22 ਸਾਲ ਤੋਂ ਨਾਲ ਕੰਮ ਕਰਵਾਉਣ ਲਈ ਇਕ ਨੌਕਰ ਰੱਖਿਆ ਹੋਇਆ ਹੈ, ਜਿਸ ਦਾ ਨਾਂ ਸ਼ੰਭੂ ਹੈ। ਬੀਤੇ ਦਿਨੀਂ ਕਿਸੇ ਗੱਲ ਨੂੰ ਲੈ ਕੇ ਚਰਨ ਸਿੰਘ ਨੇ ਸ਼ੰਭੂ ਨੂੰ ਜ਼ਰਾ ਝਿੜਕ ਦਿੱਤਾ।
ਇਹ ਵੀ ਪੜ੍ਹੋ- Love Marriage ਕਰਵਾਉਣ ਵਾਲੇ ਜੋੜੇ ਨੇ ਮੰਗੀ ਸੁਰੱਖਿਆ, ਅਦਾਲਤ ਨੇ ਉਨ੍ਹਾਂ 'ਤੇ ਹੀ ਕਰ'ਤੀ ਕਾਰਵਾਈ
ਇਸ ਗੱਲ ਨੂੰ ਦਿਲ 'ਚ ਰੱਖ ਕੇ ਸ਼ੰਭੂ ਚਰਨ ਸਿੰਘ ਨਾਲ ਰੰਜਿਸ਼ ਰੱਖਣ ਲੱਗ ਪਿਆ ਤੇ ਇਸੇ ਦੌਰਾਨ ਜਦੋਂ ਚਰਨ ਸਿੰਘ ਸੁੱਤਾ ਹੋਇਆ ਸੀ ਤਾਂ ਸ਼ੰਭੂ ਨੇ ਉਸ ਦੇ ਸਿਰ 'ਚ ਬਾਲਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਵਾਰਦਾਤ ਸਮੇਂ ਚਰਨ ਸਿੰਘ ਦੇ ਪੁੱਤਰ ਨੇ ਸ਼ੰਭੂ ਨੂੰ ਦੇਖ ਲਿਆ ਤੇ ਉਸ ਨੇ ਇਹ ਦੇਖ ਕੇ ਰੌਲਾ ਪਾਇਆ, ਜਿਸ ਤੋਂ ਬਾਅਦ ਸ਼ੰਭੂ ਭੱਜ ਗਿਆ। ਉਸ ਨੇ ਜਾ ਕੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਸ਼ੰਭੂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਖ਼ਬਰ ਲਿਖੇ ਜਾਣ ਤੱਕ ਸ਼ੰਭੂ ਹਾਲੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e