ਜਲੰਧਰ ’ਚ DSP ਦਲਬੀਰ ਸਿੰਘ ਦੇ ਹੋਏ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਕਾਤਲ ਗ੍ਰਿਫ਼ਤਾਰ
Wednesday, Jan 03, 2024 - 07:08 PM (IST)
ਜਲੰਧਰ (ਮਹੇਸ਼)- ਅਰਜੁਨ ਐਵਾਰਡੀ ਡੀ. ਐੱਸ. ਪੀ. ਦਲਬੀਰ ਸਿੰਘ ਦਿਓਲ ਦੇ ਕਤਲ ਕੇਸ ਨੂੰ ਜਲੰਧਰ ਪੁਲਸ ਨੇ ਟਰੇਸ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਆਟੋ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਆਟੋ ਚਾਲਕ ਦੇ ਕਬਜ਼ੇ ਵਿਚੋਂ ਪੁਲਸ ਨੇ ਡੀ. ਐੱਸ. ਪੀ. ਦਲਬੀਰ ਸਿੰਘ ਦੀ ਪਿਸਤੌਲ ਵੀ ਬਰਾਮਦ ਕਰ ਲਈ ਹੈ। ਡੀ. ਐੱਸ. ਪੀ. ਦੇ ਕਤਲ ਸਬੰਧੀ ਪੁਲਸ ਅਧਿਕਾਰੀ ਆਟੋ ਚਾਲਕ ਤੋਂ ਪੁੱਛਗਿੱਛ ਕਰ ਰਹੇ ਹਨ ਪਰ ਅਧਿਕਾਰੀਆਂ ਨੇ ਅਜੇ ਤੱਕ ਇਸ ਨੂੰ ਅਧਿਕਾਰਤ ਤੌਰ 'ਤੇ ਮੀਡੀਆ ਨੂੰ ਪੁਸ਼ਟੀ ਨਹੀਂ ਕੀਤੀ ਹੈ। ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੀ ਜਾਣਕਾਰੀ ਜਲਦ ਹੀ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਜਿਸ ਆਟੋ ਵਿਚ ਬੈਠ ਕੇ ਦਲਬੀਰ ਸਿੰਘ ਬੱਸ ਸਟੈਂਡ ਤੋਂ ਨਿਕਲੇ ਸਨ, ਉਸ ਨੇ ਹੀ ਦਲਬੀਰ ਨੂੰ ਗੋਲ਼ੀ ਮਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਕਰੀਬ ਸਾਢੇ 12 ਵਜੇ ਪੁਲਸ ਨੂੰ ਵਰਕਸ਼ਾਪ ਚੌਂਕ ਨੇੜੇ ਸਥਿਤ ਸ਼ਰਾਬ ਠੇਕੇ ਦੀ ਸੀ. ਸੀ. ਟੀ. ਵੀ. ਤੋਂ ਮਦਦ ਮਿਲੀ ਸੀ। ਜਿਸ ਵਿਚ ਦੋਸ਼ੀ ਦੀ ਪਛਾਣ ਹੋ ਗਈ ਸੀ। ਪੁਲਸ ਨੇ ਉਕਤ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕੀਤੀ ਅਤੇ ਬੁੱਧਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਸਸਕਾਰ, ਪੋਸਟਮਾਸਟਰ ਵੱਲੋਂ ਪਰਿਵਾਰ ਨੂੰ ਖ਼ਤਮ ਕਰਨ ਦੇ ਮਾਮਲੇ ’ਚ ਹੈਰਾਨੀਜਨਕ ਗੱਲ ਆਈ ਸਾਹਮਣੇ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਦਲਬੀਰ ਸਿੰਘ ਜਿਸ ਆਟੋ ਵਿੱਚ ਸਵਾਰ ਸਨ, ਉਸ ਦਾ ਡਰਾਈਵਰ ਵਿਜੇ ਕੁਮਾਰ ਹੈ ਅਤੇ ਇਸ ਦੌਰਾਨ ਉਸ ਨੇ ਵਰਕਸ਼ਾਪ ਚੌਂਕ ਨੇੜੇ ਸਥਿਤ ਆਪਣੇ ਮਾਮੇ ਦੇ ਢਾਬੇ ’ਤੇ ਸ਼ਰਾਬ ਪੀਤੀ ਸੀ। ਸ਼ਰਾਬ ਪੀਣ ਦੌਰਾਨ ਹੀ ਡੀ. ਐੱਸ. ਪੀ. ਵੱਲੋਂ ਆਟੋ ਚਾਲਕ ਨੂੰ ਗਾਲਾਂ ਕੱਢਣ 'ਤੇ ਆਟੋ ਚਾਲਕ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਡੀ. ਐੱਸ. ਪੀ. ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਪਹਿਲਾਂ ਦਲਬੀਰ ਸਿੰਘ ਨੇ ਆਟੋ ਚਾਲਕ 'ਤੇ ਪਿਸਤੌਲ ਤਾਣੀ ਸੀ। ਡੀ. ਐੱਸ. ਪੀ. ਦੀ ਪਿਸਤੌਲ ਨਾਲ ਹੀ ਆਟੋ ਚਾਲਕ ਨੇ ਉਸ ਦੇ ਸਿਰ ਵਿਚ ਗੋਲ਼ੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਤਲਾਕ ਤੋਂ ਬਾਅਦ ਵੀ ਸਹੁਰਿਆਂ ਨੂੰ 15 ਲੱਖ ਦਾ ਚੂਨਾ ਲਾ ਗਈ ਨੂੰਹ, ਕਰਤੂਤ ਨੇ ਉਡਾਏ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।