ਸਿਟੀ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰਾਂ ’ਤੇ ਸੀਨੀਅਰ ਅਧਿਕਾਰੀਆਂ ਨੇ ਕੀਤੀ ‘ਸਰਪ੍ਰਾਈਜ਼ ਚੈਕਿੰਗ’

Monday, Sep 02, 2024 - 06:53 AM (IST)

ਸਿਟੀ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰਾਂ ’ਤੇ ਸੀਨੀਅਰ ਅਧਿਕਾਰੀਆਂ ਨੇ ਕੀਤੀ ‘ਸਰਪ੍ਰਾਈਜ਼ ਚੈਕਿੰਗ’

ਜਲੰਧਰ (ਪੁਨੀਤ) : ਸਿਟੀ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰਾਂ ’ਤੇ ਅੱਜ ਛੁੱਟੀ ਵਾਲੇ ਦਿਨ ਸੀਨੀਅਰ ਅਧਿਕਾਰੀਆਂ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ। ਇਹ ਚੈਕਿੰਗ ਸਵੇਰੇ 10.30 ਵਜੇ ਦੇ ਲਗਭਗ ਜਨਰਲ ਟਿਕਟ ਕਾਊਂਟਰਾਂ ’ਤੇ ਸ਼ੁਰੂ ਹੋਈ ਅਤੇ ਲਗਭਗ 2 ਘੰਟੇ ਤਕ ਅਧਿਕਾਰੀ ਸਿਟੀ ਰੇਲਵੇ ਸਟੇਸ਼ਨ ’ਤੇ ਡਟੇ ਰਹੇ।

ਚੈਕਿੰਗ ਸਬੰਧੀ ਰੇਲਵੇ ਸਟਾਫ ਨੂੰ ਕੋਈ ਵੀ ਸੂਚਨਾ ਨਹੀਂ ਮਿਲੀ ਸੀ, ਜਿਸ ਕਾਰਨ ਰੇਲਵੇ ਸਟੇਸ਼ਨ ’ਤੇ ਸਾਰੇ ਕਰਮਚਾਰੀ ਚੌਕਸ ਨਜ਼ਰ ਆਏ। ਆਪਣੀ ਰਿਪੋਰਟ ਦੇਣ ਤੋਂ ਬਾਅਦ ਅਧਿਕਾਰੀ ਕਰੀਬ 12.30 ਵਜੇ ਦੇ ਲਗਭਗ ਵਾਪਸ ਚਲੇ ਗਏ। ਫਿਲਹਾਲ ਅਧਿਕਾਰੀਆਂ ਨੇ ਇਸ ਸਬੰਧੀ ਚੁੱਪ ਧਾਰੀ ਹੋਈ ਹੈ।

ਇਸ ਦੇ ਨਾਲ ਹੀ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਛਪਰਾ ਤੋਂ ਆਉਣ ਵਾਲੀ ਟ੍ਰੇਨ ਨੰਬਰ 05193 ਆਪਣੇ ਨਿਰਧਾਰਿਤ ਸਮੇਂ ਤੋਂ 5 ਵਜੇ ਤੋਂ ਲੱਗਭਗ 4 ਘੰਟੇ ਦੀ ਦੇਰੀ ਨਾਲ ਕਰੀਬ 9 ਵਜੇ ਪਹੁੰਚੀ। ਦੁਰਗਿਆਣਾ ਐਕਸਪ੍ਰੈੱਸ 12357 ਸਾਢੇ 3.40 ਤੋਂ ਲੱਗਭਗ 6 ਘੰਟੇ ਲੇਟ ਰਹਿੰਦੇ ਹੋਏ ਰਾਤ 10 ਵਜੇ ਦੇ ਲਗਭਗ ਪਹੁੰਚੀ। ਇਸੇ ਤਰ੍ਹਾਂ ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਮਾਲਵਾ 12919 ਆਪਣੇ ਤੈਅ ਸਮੇਂ 10.30 ਤੋਂ ਲੱਗਭਗ 4 ਘੰਟੇ ਦੀ ਦੇਰੀ ਨਾਲ ਦੁਪਹਿਰ 2.30 ਵਜੇ ਤੋਂ ਬਾਅਦ ਜਲੰਧਰ ਪਹੁੰਚੀ।

ਇਸ ਦੇ ਨਾਲ ਹੀ 12029 ਸਵਰਨ ਸ਼ਤਾਬਦੀ ਦਿੱਲੀ ਤੋਂ ਆਉਣ ਸਮੇਂ ਅੱਧਾ ਘੰਟਾ ਲੇਟ ਸੀ, ਜਦਕਿ 12030 ਸਵਰਨ ਸ਼ਤਾਬਦੀ ਅੰਮ੍ਰਿਤਸਰ ਤੋਂ ਦਿੱਲੀ ਵਾਲੇ ਰੂਟ ’ਤੇ ਸਮੇਂ ਸਿਰ ਦਰਜ ਕੀਤੀ ਗਈ। ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਸਮੇਂ 12498 ਸ਼ਾਨ-ਏ-ਪੰਜਾਬ ਅੱਧਾ ਘੰਟਾ ਲੇਟ ਪਹੁੰਚੀ। ਜਨਨਾਇਕ ਐਕਸਪ੍ਰੈੱਸ ਅੱਧਾ ਘੰਟਾ, ਸ਼ਾਲੀਮਾਰ ਡੇਢ ਘੰਟਾ ਅਤੇ ਉੱਤਰ ਸੰਪਰਕ ਕ੍ਰਾਂਤੀ 3 ਘੰਟੇ ਲੇਟ ਰਿਪੋਰਟ ਹੋਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


author

Sandeep Kumar

Content Editor

Related News