ਜਲੰਧਰ ''ਚ ਹੋਵੇਗੀ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ, ਭਿੜਨਗੇ 1400 ਪਹਿਲਵਾਨ
Wednesday, Nov 27, 2019 - 03:30 PM (IST)

ਜਲੰਧਰ— ਜਲੰਧਰ 'ਚ ਕਈ ਕੌਮਾਂਤਰੀ ਤਮਗੇ ਜਿੱਤਣ ਵਾਲੇ ਖਿਡਾਰੀ ਰਿੰਗ 'ਚ ਭਿੜਦੇ ਨਜ਼ਰ ਆਉਣਗੇ। 24 ਸਾਲ ਬਾਅਦ ਜਲੰਧਰ ਦੇ ਪੀ. ਏ. ਪੀ. ਐੱਮ. ਐੱਸ. ਭੁੱਲਰ ਇੰਡੋਰ ਸਟੇਡੀਅਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 64ਵੀਂ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਇਹ ਚੈਂਪੀਅਨਸ਼ਿਪ 29 ਨਵੰਬਰ ਤੋਂ ਇਕ ਦਸਬੰਰ ਤੱਕ ਚੱਲੇਗੀ।
ਚੈਂਪੀਅਨਸ਼ਿਪ 'ਚ ਰਾਸ਼ਟਰੀ ਅਤੇ ਕੌਮਾਂਤਰੀ ਚੈਂਪੀਅਨਸ਼ਿਪ 'ਚ ਤਮਗਾ ਜਿੱਤ ਚੁੱਕੇ ਕੁਸ਼ਤੀ ਦੇ ਸਟਾਰ ਖਿਡਾਰੀ ਆਪਣੇ ਸੂਬਿਆਂ ਲਈ ਮੈਡਲ ਜਿੱਤਣ ਲਈ ਜ਼ੋਰ ਲਗਾਉਣਗੇ। ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕਰਵਾਈ ਜਾਣ ਵਾਲੀ ਇਸ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਸੰਸਥਾ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਚੈਂਪੀਅਨਸ਼ਿਪ 'ਚ 1400 ਤੋਂ ਵੱਧ ਖਿਡਾਰੀ ਵੱਖ-ਵੱਖ ਵਰਗਾਂ 'ਚ ਰਿੰਗ ਵਿਚ ਉਤਰਣਗੇ।
ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮ ਸ਼੍ਰੀ ਕਰਤਾਰ ਸਿੰਘ ਨੇ ਦੱਸਿਆ ਕਿ ਸੀਨੀਅਰ ਨੈਸ਼ਨਲ ਰੇਸਲਿੰਗ ਚੈਂਪੀਅਨਸ਼ਿਪ 'ਚ ਕਈ ਵੱਡੇ ਖਿਡਾਰੀ ਹਿੱਸਾ ਲੈ ਰਹੇ ਹਨ। ਜਿਸ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ।