ਖੰਨਾ ਦੇ SSP ਦਫ਼ਤਰ ''ਚ ਵਾਪਰੀ ਵੱਡੀ ਘਟਨਾ, ਸੀਨੀਅਰ ਕਾਂਸਟੇਬਲ ਦੀ ਗੋਲ਼ੀ ਲੱਗਣ ਕਾਰਣ ਮੌਤ

05/26/2023 6:30:03 PM

ਖੰਨਾ (ਵਿਪਨ) : ਖੰਨਾ ਦੇ ਐੱਸ. ਐੱਸ. ਪੀ. ਦਫ਼ਤਰ ਵਿਖੇ ਡੀ. ਐੱਸ. ਪੀ. ਦੇ ਗਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸੀਨੀਅਰ ਕਾਂਸਟੇਬਲ ਰਸ਼ਪਿੰਦਰ ਸਿੰਘ ਵਜੋਂ ਹੋਈ ਹੈ। ਰਸ਼ਪਿੰਦਰ ਵੋਮੈਨ ਸੈੱਲ ਦੇ ਡੀ. ਐੱਸ. ਪੀ.  ਗੁਰਮੀਤ ਸਿੰਘ ਨਾਲ ਬਤੌਰ ਗਨਮੈਨ ਤਾਇਨਾਤ ਸੀ। ਜਾਣਕਾਰੀ ਅਨੁਸਾਰ ਅੱਜ ਜਦੋਂ ਰਸ਼ਪਿੰਦਰ ਐੱਸ. ਐੱਸ. ਪੀ. ਦਫ਼ਤਰ ਵਿਖੇ ਰੀਡਰ ਬ੍ਰਾਂਚ 'ਚ ਬੈਠਾ ਸੀ ਤਾਂ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਰਸ਼ਪਿੰਦਰ ਸਿੰਘ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। 

ਇਹ ਵੀ ਪੜ੍ਹੋ- 97 ਫ਼ੀਸਦ ਤੋਂ ਵੱਧ ਰਿਹਾ ਦਸਵੀਂ ਜਮਾਤ ਦਾ ਨਤੀਜਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਖੀ ਇਹ ਗੱਲ

ਜ਼ਖ਼ਮੀ ਹਾਲਤ 'ਚ ਰਸ਼ਪਿੰਦਰ ਸਿੰਘ ਨੂੰ ਨੇੜਲੇ ਆਈ. ਵੀ. ਵਾਈ.  ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀ. ਐੱਸ. ਪੀ. ਦਾ ਸਰਵਿਸ ਰਿਵਾਲਵਰ ਰਸ਼ਪਿੰਦਰ ਦੇ ਹੱਥ 'ਚ ਸੀ, ਜਿਸਨੂੰ ਸਾਫ਼ ਕਰਦਿਆਂ ਗੋਲ਼ੀ ਚੱਲ ਗਈ ਅਤੇ ਇਹ ਗੋਲ਼ੀ ਰਸ਼ਪਿੰਦਰ ਦੀ ਛਾਤੀ 'ਚ ਜਾ ਲੱਗੀ।

ਇਹ ਵੀ ਪੜ੍ਹੋ- ਪਹਿਲਾਂ ਦੋਸਤ ਦਾ ਕਤਲ ਕਰ ਨਹਿਰ ’ਚ ਸੁੱਟੀ ਲਾਸ਼, ਫਿਰ ਆਤਮਿਕ ਸ਼ਾਂਤੀ ਲਈ ਕੀਰਤਪੁਰ ਜਾ ਕਰਵਾਇਆ ਪਾਠ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News