ਸੀਨੀਅਰ ਕਾਂਗਰਸੀ ਆਗੂ ਸਤਨਾਮ ਸਿੰਘ ਕੈਂਥ ਦਾ ਦਿਹਾਂਤ

01/15/2018 12:49:46 AM

ਬੰਗਾ  (ਚਮਨ ਲਾਲ, ਰਾਕੇਸ਼) - ਸਾਬਕਾ ਮੈਂਬਰ ਪਾਰਲੀਮੈਂਟ ਤੇ ਵਾਈਸ ਪ੍ਰਧਾਨ ਪੀ. ਪੀ. ਸੀ. ਸੀ. ਸਤਨਾਮ ਸਿੰਘ ਕੈਂਥ ਦੀ ਸੰਖੇਪ ਬੀਮਾਰੀ ਕਾਰਨ ਅੱਜ ਮੌਤ ਹੋ ਗਈ। ਉਨ੍ਹਾਂ ਦੇ ਨਜ਼ਦੀਕੀ ਪਰਸ਼ੋਤਮ ਲਾਲ ਨੇ ਦੱਸਿਆ ਕਿ ਸ. ਕੈਂਥ ਪਿਛਲੇ ਇਕ ਮਹੀਨੇ ਤੋਂ ਬੀਮਾਰ ਸਨ ਤੇ ਆਈ. ਵੀ. ਵਾਈ. ਹਸਪਤਾਲ ਮੋਹਾਲੀ ਵਿਚ ਜ਼ੇਰੇ ਇਲਾਜ ਸਨ, ਜਿਥੇ ਅੱਜ ਦੇਰ ਸ਼ਾਮ ਉਨ੍ਹਾਂ ਦਾ ਦਿਹਾਂਤ ਹੋ ਗਿਆ।


Related News