ਭਾਰੀ ਮੀਂਹ ਨੂੰ ਦੇਖਦੇ ਹੋਏ ਜਲੰਧਰ ਡੀ.ਸੀ. ਨੇ ਕੀਤਾ ਅਲਰਟ ਜਾਰੀ

09/24/2018 1:23:56 AM

ਜਲੰਧਰ—ਸ਼ਨੀਵਾਰ ਤੋਂ ਪੈ ਰਹੇ ਮੀਂਹ ਦੌਰਾਨ ਅੱਜ ਡੀ.ਸੀ. ਜਲੰਧਰ ਵਲੋਂ ਜ਼ਿਲੇ ਭਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀ.ਸੀ. ਵਲੋਂ ਇਸ ਸੰਬੰਧ ਸਾਰੇ ਐਸ.ਡੀ.ਐੱਮਜ਼., ਸਿਵਲ ਸਰਜਨ ਜਲੰਧਰ, ਨਗਰਾਨ ਇੰਜ਼ੀਨਿਅਰ, ਪੀ.ਐੱਸ.ਸੀ.ਐੱਲ. ਅਤੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਜਲੰਧਰ-1 ਅਤੇ 2 ਨੂੰ ਭਾਰੀ ਮੀਂਹ ਕਾਰਨ ਹੋਣ ਵਾਲੇ ਕਿਸੇ ਵੀ ਨੁਕਸਾਨ ਨਾਲ ਨਜਿੱਠਣ ਅਗਾਊਂ ਪ੍ਰਬੰਧ ਕਰਨ ਸੰਬੰਧੀ ਕਿਹਾ ਗਿਆ ਹੈ। ਡੀ.ਸੀ. ਵਲੋਂ ਜਾਰੀ ਹੁਕਮ ਮੁਤਾਬਕ ਇਨ੍ਹਾਂ ਵਿਭਾਗ ਨੂੰ ਲਿਖਿਆ ਗਿਆ ਹੈ, 'ਭਾਰੀ ਮੀਂਹ ਕਾਰਨ ਕਿਸੇ ਵੀ ਜਾਨੀ ਮਾਲੀ ਨੁਕਸਾਨ ਨਾਲ ਨਜਿੱਠਣ ਲਈ ਆਪਣੇ-2 ਸਟਾਫ ਅਧੀਨ ਆਉਂਦੀਆਂ ਸਾਰੀਆਂ ਲੋੜੀਂਦੀ ਟੀਮਾਂ ਰਾਉਂਡ ਦੇ ਕਲਾਕ ਸਰਗਰਮ ਕਰ ਲਈਆਂ ਜਾਣ'।


Related News