ਹਨੇਰੀ ਨੇ ਜਲੰਧਰ ਦਾ ਕੀਤਾ ਇਹ ਹਾਲ (ਦੇਖੋ ਤਸਵੀਰਾਂ)

Tuesday, Apr 16, 2019 - 12:33 AM (IST)

ਹਨੇਰੀ ਨੇ ਜਲੰਧਰ ਦਾ ਕੀਤਾ ਇਹ ਹਾਲ (ਦੇਖੋ ਤਸਵੀਰਾਂ)

ਜਲੰਧਰ (ਕਲੇਰ) ਸੋਮਵਾਰ ਸ਼ਾਮ ਆਈ ਤੇਜ ਹਨੇਰੀ ਨੇ ਜਲੰਧਰ ਵਿਚ ਮੌਸਮ ਕਾਫੀ ਖੁਸ਼ਗਵਾਰ ਕਰ ਦਿੱਤਾ। ਇਹ ਹਨੇਰੀ ਜਿਥੇ ਕਈਆਂ ਲਈ ਗਰਮੀ ਵਿਚ ਠੰਡੀਆਂ ਹਵਾਵਾਂ ਦਾ ਬੁੱਲਾ ਲੈ ਕੇ ਆਈ ਉਥੇ ਹੀ ਇਸ ਹਨੇਰੀ ਨੇ ਕਈਆਂ ਦੀਆਂ ਪ੍ਰੇਸ਼ਾਨੀਆਂ ਵਿਚ ਚੋਖਾ ਵਾਧਾ ਕਰ ਦਿੱਤਾ। ਤੇਜ ਹਨੇਰੀ ਨਾਲ ਇਕ ਵਾਰ ਤਾਂ ਆਵਾਜਾਈ ਪੂਰੀ ਤਰ੍ਹਾਂ ਨਾਲ ਰੁਕ ਗਈ। ਜਲੰਧਰ ਵਿਚ ਕਈ ਥਾਈਂ ਰੁੱਖ ਡਿੱਗੇ, ਸ਼ਾਰਟ ਸਰਕਟ ਨਾਲ ਅੱਗ ਲੱਗਣ ਤੇ ਹੋਰ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਇਆਂ। ਇਥੇ ਹੀ ਬੱਸ ਨਹੀਂ ਇਸ ਹਨੇਰੀ ਨੇ ਕਿਸਾਨਾਂ ਦੀਆਂ ਸੋਨੇ ਵਾਂਗ ਪੱਕ ਕੇ ਤਿਆਰ ਕਣਕ ਦੀ ਫਸਲ ਨੂੰ ਵੀ ਕਾਫੀ ਹੱਦ ਤਕ ਨੁਕਸਾਨ ਪਹੁੰਚਾਇਆ ਹੈ।
ਇਸ ਤੋਂ ਇਲਾਵਾ ਕਈ ਹਸਪਤਾਲਾਂ 'ਚ ਲਾਈਟ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਸਿਵਲ ਹਸਪਤਾਲ 'ਚ ਬਿਜ਼ਲੀ ਬੰਦ ਹੋਣ ਕਾਰਨ ਮੋਬਾਇਲ ਫੋਨ ਦੀਆਂ ਲਾਈਟਾਂ ਨਾਲ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 


author

satpal klair

Content Editor

Related News