ਇਸ ਵੀਡੀਓ ਨੂੰ ਦੇਖ 'ਆਲੂ ਦੇ ਪਰੌਂਠੇ' ਤੇ 'ਸਮੋਸੇ' ਖਾਣੇ ਭੁੱਲ ਜਾਓਗੇ, ਵੱਟੋਗੇ ਕਚੀਚੀਆਂ

01/23/2019 1:40:41 PM

ਚੰਡੀਗੜ੍ਹ : 'ਆਲੂ ਦੇ ਪਰੌਂਠੇ' ਤੇ 'ਸਮੋਸਿਆਂ' ਦਾ ਨਾਂ ਸੁਣ ਕੇ ਹੀ ਹਰ ਕਿਸੇ ਦੀ ਜੀਭ 'ਚ ਪਾਣੀ ਆਉਣ ਲੱਗਦਾ ਹੈ ਪਰ ਜੇਕਰ ਤੁਸੀਂ ਇਨ੍ਹਾਂ ਨੂੰ ਬਣਾਉਣ ਦੀ ਅਸਲੀਅਤ ਬਾਰੇ ਜਾਣ ਲਿਆ ਤਾਂ ਕਚੀਚਾਂ ਵੱਟਣ ਲੱਗ ਜਾਓਗੇ। ਅਸਲ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਇਕ ਸ਼ਖਸ ਪਰੌਂਠਿਆਂ ਤੇ ਸਮੋਸਿਆਂ 'ਚ ਪੈਣ ਵਾਲੇ ਆਲੂਆਂ ਨੂੰ ਪੈਰਾਂ 'ਚ ਜੁੱਤੇ ਪਾ ਕੇ ਮੈਸ਼ ਕਰ ਰਿਹਾ ਹੈ। ਜਦੋਂ ਇਸ ਸ਼ਖਸ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਇਸ ਦੀ ਵੀਡੀਓ ਬਣਾ ਰਿਹਾ ਹੈ ਤਾਂ ਉਹ ਉਸ ਨੂੰ ਮਾਰਨ ਲਈ ਦੌੜਦਾ ਹੈ, ਜਿਸ ਤੋਂ ਬਾਅਦ ਵੀਡੀਓ ਬੰਦ ਹੋ ਜਾਂਦੀ ਹੈ। ਇਹ ਵੀਡੀਓ ਸ਼ਹਿਰ 'ਚ ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਕੰਟੀਨ ਦੀ ਦੱਸੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਯੂ. ਟੀ. ਹੈਲਥ ਵਿਭਾਗ ਦੀ ਨੱਕ ਹੇਠ ਹੀ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।


Babita

Content Editor

Related News