ਅੰਮ੍ਰਿਤਸਰ : ਸਰਚ ਆਪ੍ਰੇਸ਼ਨ ਤੋਂ ਬਾਅਦ BSF ਦੇ ਹੱਥ ਲੱਗੀ 8 ਕਰੋੜ ਰੁਪਏ ਦੀ ਹੈਰੋਇਨ
Tuesday, May 03, 2022 - 10:06 AM (IST)
ਅੰਮ੍ਰਿਤਸਰ (ਨੀਰਜ)- ਬੀ. ਐੱਸ. ਐੱਫ. ਸੈਕਟਰ ਦੀ ਟੀਮ ਨੇ ਇਕ ਸਰਚ ਆਪ੍ਰੇਸ਼ਨ ਦੌਰਾਨ ਤਿੰਨ ਪੈਕੇਟ ਹੈਰੋਇਨ ਦੇ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹਨ। ਮਿਲੀ ਜਾਣਕਾਰੀ ਅਨੁਸਾਰ ਬਰਾਮਦ ਹੋਏ ਤਿੰਨਾਂ ਪੈਕੇਟਾਂ ਵਿਚ ਅੱਧਾ-ਅੱਧਾ ਕਿੱਲੋ ਦੇ ਕਰੀਬ ਹੈਰੋਇਨ ਭਰੀ ਹੋਈ ਸੀ ਅਤੇ ਇਕ ਪੈਕੇਟ ਨੂੰ ਲੰਬੀ ਜੁਰਾਬਾਂ ਦੇ ਜੋੜੇ ਵਿਚ ਛੁਪਾਇਆ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਸੂਤਰਾਂ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਹੈਰੋਇਨ ਦੀ ਡਲਿਵਰੀ ਕਰਨ ਆਏ ਪਾਕਿਸਤਾਨ ਸਮੱਗਲਰ ਦੇ ਹੱਥੋਂ ਇਹ ਹੈਰੋਇਨ ਡਿੱਗੀ ਹੋਈ ਲੱਗਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਐਤਵਾਰ ਨੂੰ ਬੀ. ਐੱਸ. ਐੱਫ. ਨੇ ਇਕ ਪਠਾਨ ਨੂੰ 1 ਕਿੱਲੋ ਹੈਰੋਇਨ ਦੇ ਨਾਲ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਸੀ।