ਤਤਕਾਲ ਟਿਕਟਾਂ ਲਈ ਮਾਰਾਮਾਰੀ, ਤਿਉਹਾਰੀ ਸੀਜ਼ਨ ਕਾਰਨ ਰੇਲ ਗੱਡੀਆਂ 'ਚ ਨਹੀਂ ਮਿਲ ਰਹੀਆਂ ਟਿਕਟਾਂ

Monday, Nov 04, 2024 - 04:10 AM (IST)

ਤਤਕਾਲ ਟਿਕਟਾਂ ਲਈ ਮਾਰਾਮਾਰੀ, ਤਿਉਹਾਰੀ ਸੀਜ਼ਨ ਕਾਰਨ ਰੇਲ ਗੱਡੀਆਂ 'ਚ ਨਹੀਂ ਮਿਲ ਰਹੀਆਂ ਟਿਕਟਾਂ

ਚੰਡੀਗੜ੍ਹ : ਛੱਠ ਪੂਜਾ ਨੂੰ ਲੈ ਕੇ ਘਰ ਜਾਣ ਲਈ ਅੱਜ-ਕੱਲ੍ਹ ਲੋਕਾਂ ਨੂੰ ਤਤਕਾਲ ਟਿਕਟਾਂ ਲੈਣ ਲਈ ਰੇਲਵੇ ਸਟੇਸ਼ਨ ਅਤੇ ਸੈਕਟਰ-17 ਬੱਸ ਸਟੈਂਡ ਦੇ ਰਿਜ਼ਰਵੇਸ਼ਨ ਕਾਊਂਟਰ ’ਤੇ ਰਾਤ ਕੱਟਣੀ ਪੈ ਰਹੀ ਹੈ। ਯਾਤਰਾ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਤਤਕਾਲ ਟਿਕਟਾਂ ਉਪਲਬਧ ਹੁੰਦੀਆਂ ਹਨ, ਇਸ ਲਈ ਲੋਕਾਂ ਨੂੰ ਟਿਕਟਾਂ ਲਈ 15 ਘੰਟੇ ਪਹਿਲਾਂ ਲਾਈਨ ’ਚ ਖੜ੍ਹਾ ਹੋਣਾ ਪੈ ਰਿਹਾ ਹੈ। 

ਦੱਸਣਯੋਗ ਹੈ ਕਿ ਛੱਠ ਪੂਜਾ 6 ਨਵੰਬਰ ਨੂੰ ਹੈ, ਜਿਸ ਕਾਰਨ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਰੁਟੀਨ ਤੇ ਸਪੈਸ਼ਲ ਗੱਡੀਆਂ ’ਚ ਸੀਟਾਂ ਪੂਰੀਆਂ ਹੋਣ ਕਾਰਨ ਲੋਕ ਤਤਕਾਲ ਟਿਕਟਾਂ ਲਈ ਭੱਜ-ਦੌੜ ਕਰ ਰਹੇ ਹਨ। ਰੇਲਵੇ ਨੇ ਏ.ਸੀ. ਤੇ ਸਲੀਪਰ ਕਲਾਸ ਤਤਕਾਲ ਟਿਕਟਾਂ ਲਈ ਵੱਖ-ਵੱਖ ਸਮਾਂ ਤੈਅ ਕੀਤਾ ਹੈ, ਜਿਸ ਤਹਿਤ ਥਰਡ ਏ.ਸੀ. ਤੇ ਏ.ਸੀ. ਟਿਕਟ ਬੁਕਿੰਗ ਸਵੇਰੇ 10.30 ਵਜੇ ਅਤੇ ਸਲੀਪਰ ਬੁਕਿੰਗ ਸਵੇਰੇ 11 ਵਜੇ ਸ਼ੁਰੂ ਹੁੰਦੀ ਹੈ। ਅਜਿਹੇ ’ਚ ਸੋਮਵਾਰ ਨੂੰ ਟਿਕਟਾਂ ਲੈਣ ਲਈ ਲੋਕ ਰਾਤ 8 ਵਜੇ ਤੋਂ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕਾਊਂਟਰ ’ਤੇ ਲਾਈਨ ’ਚ ਖੜ੍ਹੇ ਹੋ ਗਏ ਸਨ।

ਇਹ ਵੀ ਪੜ੍ਹੋ : ਕਦੇ ਇਕ ਦਿਨ 'ਚ ਪੀਂਦੇ ਸੀ 100-100 ਸਿਗਰਟਾਂ, B'day 'ਤੇ ਸ਼ਾਹਰੁਖ ਖ਼ਾਨ ਨੇ ਦੱਸਿਆ ਕਿਵੇਂ ਛੱਡੀ Smoking

ਸਪੈਸ਼ਲ ਗੱਡੀਆਂ ’ਚ ਵੀ ਸੀਟਾਂ ਫੁਲ
ਚੰਡੀਗੜ੍ਹ ਤੋਂ ਯੂ.ਪੀ. ਤੇ ਬਿਹਾਰ ਲਈ ਰੋਜ਼ਾਨਾ ਲਗਭਗ 5 ਗੱਡੀਆਂ ਚੱਲਦੀਆਂ ਹਨ। ਇਸ ਦੇ ਨਾਲ ਹੀ ਰੇਲਵੇ ਨੇ ਚੰਡੀਗੜ੍ਹ ਤੋਂ ਦੋ ਸਪੈਸ਼ਲ ਗੱਡੀਆਂ ਤੇ ਦੋ ਸਪੈਸ਼ਲ ਗੱਡੀਆਂ ਵਾਇਆ ਚੰਡੀਗੜ੍ਹ ਚਲਾਈਆਂ ਹਨ। ਇਸ ਤੋਂ ਬਾਅਦ ਵੀ ਲੋਕਾਂ ਨੂੰ ਗੱਡੀਆਂ ’ਚ ਸੀਟਾਂ ਨਹੀਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਵਾਰਾਣਸੀ ਜਾਣ ਵਾਲੀ ਸਪੈਸ਼ਲ ਗੱਡੀ ’ਚ 750 ਲੋਕਾਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਸਫ਼ਰ ਸ਼ੁਰੂ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News