ਰਿਸ਼ਤੇਦਾਰ ਦੇ ਘਰ ਜਾ ਰਹੇ ਸਕੂਟਰੀ ਸਵਾਰ ਮਾਂ-ਪੁੱਤ ਨੂੰ ਸਕੂਲ ਬੱਸ ਨੇ ਮਾਰੀ ਟੱਕਰ, ਮੌਤ

Tuesday, Oct 05, 2021 - 11:25 AM (IST)

ਰਿਸ਼ਤੇਦਾਰ ਦੇ ਘਰ ਜਾ ਰਹੇ ਸਕੂਟਰੀ ਸਵਾਰ ਮਾਂ-ਪੁੱਤ ਨੂੰ ਸਕੂਲ ਬੱਸ ਨੇ ਮਾਰੀ ਟੱਕਰ, ਮੌਤ

ਭਿੱਖੀਵਿੰਡ (ਸੁਖਚੈਨ/ ਅਮਨ) - ਪਿੰਡ ਸਿੰਘਪੁਰਾ ਨੇੜੇ ਸਕੂਲ ਬੱਸ ਅਤੇ ਸਕੂਟਰੀ ਦਰਮਿਆਨ ਵਾਪਰੇ ਸੜਕ ਹਾਦਸੇ ਦੌਰਾਨ ਸਕੂਟਰੀ ਸਵਾਰ ਮਾਂ-ਪੁੱਤ ਦੀ ਮੌਤ ਦਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਅਧੀਨ ਆਉਂਦੀ ਚੌਕੀ ਸੁਰਸਿੰਘ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੱਤਪਾਲ ਨੇ ਦੱਸਿਆ ਕੇ ਬਾਅਦ ਦੁਪਹਿਰ ਅੰਮ੍ਰਿਤਸਰ ਵੱਲੋਂ ਸਕੂਲ ਬੱਸ ਪੀਬੀ-46 M 3147 ਭਿੱਖੀਵਿੰਡ ਨੂੰ ਜਾ ਰਹੀ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)

PunjabKesari

ਅੱਗਿਓਂ ਰਾਜਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਬਹਾਦਰ ਨਗਰ ਆਪਣੇ ਮਾਸੂਮ ਪੁੱਤਰ ਅਰਸ਼ਦੀਪ ਸਿੰਘ (7) ਨਾਲ ਸਕੂਟਰੀ ਨੰਬਰ ਪੀਬੀ- 38 -7144 ’ਤੇ ਸਵਾਰ ਹੋ ਕੇ ਰਿਸ਼ਤੇਦਾਰੀ ਵਿੱਚ ਕਸਬਾ ਝਬਾਲ ਨੂੰ ਜਾ ਰਹੀ ਸੀ।ਜਦੋਂ ਉਹ ਸਿੰਘਪੁਰਾ ਨੇੜੇ ਪਹੁੰਚੀ ਤਾਂ ਉਸ ਸਮੇਂ ਸਕੂਲ ਬੱਸ ਡਰਾਈਵਰ ਵੱਲੋਂ ਗਲਤ ਪਾਸੇ ਆ ਕੇ ਟੱਕਰ ਮਾਰ ਦਿੱਤੇ ਜਾਣ ਕਾਰਨ ਸਕੂਟਰੀ ਸਵਾਰ ਮਾਂ-ਪੁੱਤ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਚੌਕੀ ਇੰਚਾਰਜ ਸੱਤਪਾਲ ਨੇ ਕਿਹਾ ਮਾਂ ਪੁੱਤ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ ਗਿਆ ਹੈ। ਬੱਸ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

PunjabKesari


author

rajwinder kaur

Content Editor

Related News