ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ ''ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

Sunday, Oct 20, 2024 - 01:24 PM (IST)

ਨੈਸ਼ਨਲ ਡੈਸਕ : ਅਕਤੂਬਰ ਮਹੀਨੇ ਦਾ ਅੱਧੇ ਤੋਂ ਜ਼ਿਆਦਾ ਬੀਤ ਚੁੱਕਾ ਹੈ। ਨਵੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਨਵੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਪੰਜਾਬ ਅਤੇ ਦੇਸ਼ ਦੇ ਬਾਰੀ ਰਾਜਾਂ ਵਿਚ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਇਹਨਾਂ ਛੁੱਟੀਆਂ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹੋਣ ਵਾਲਾ ਹੈ, ਕਿਉਂਕਿ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਛੁੱਟੀਆਂ ਸਿਰਫ਼ ਖ਼ਾਸ ਹੀ ਹੁੰਦੀਆਂ ਹਨ। ਨਵੰਬਰ ਮਹੀਨੇ ਵਿੱਚ ਕਿਹੜੀਆਂ ਛੁੱਟੀਆਂ ਹੋਣ ਵਾਲੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ... 

ਇਹ ਵੀ ਪੜ੍ਹੋ - Karva Chauth 2024: ਕਰਵਾਚੌਥ ਵਾਲੇ ਦਿਨ ਜਾਣੋ ਕਿਹੜੇ ਸ਼ਹਿਰ 'ਚ ਕਿਸ ਸਮੇਂ ਨਿਕਲੇਗਾ ਚੰਨ

. ਦੱਸ ਦੇਈਏ ਕਿ ਦੀਵਾਲੀ ਦਾ ਤਿਉਹਾਰ ਇਕ ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਉਸ ਦਿਨ ਦੀ ਪੰਜਾਬ, ਦੇਸ਼ ਸਣੇ ਪੂਰੀ ਦੁਨੀਆ ਵਿਚ ਸਰਕਾਰੀ ਛੁੱਟੀ ਹੈ। 
. ਦੀਵਾਲੀ ਦੇ ਤਿਉਹਾਰ ਤੋਂ ਬਾਅਦ ਗੋਵਰਧਨ ਪੂਜਾ ਕੀਤੀ ਜਾਂਦੀ ਹੈ, ਜੋ 2 ਨਵੰਬਰ ਨੂੰ ਹੈ। ਪੰਜਾਬ ਵਿਚ ਦੀਵਾਲੀ ਤੋਂ ਬਾਅਦ ਵਿਸ਼ਵਕਰਮਾ ਦਿਵਸ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਦੀ ਛੁੱਟੀ ਹੁੰਦੀ ਹੈ।  
. 3 ਨਵੰਬਰ 2024 (ਐਤਵਾਰ) ਨੂੰ ਭਾਈ ਦੂਜ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭੈਣਾਂ ਆਪਣੇ ਭਰਾਵਾਂ ਨੂੰ ਤਿਲਕ ਲਗਾ ਕੇ ਉਨ੍ਹਾਂ ਨੂੰ ਮਠਿਆਈਆਂ ਖਵਾਉਂਦੀਆਂ ਹਨ। ਇਸ ਦਿਨ ਐਤਵਾਰ ਹੋਣ ਕਾਰਨ ਹਰ ਪਾਸੇ ਹਫ਼ਤਾਵਾਰੀ ਛੁੱਟੀ ਰਹੇਗੀ। 

ਇਹ ਵੀ ਪੜ੍ਹੋ - ਸੈਰ ਕਰ ਰਹੇ ਵਿਅਕਤੀ ਨੂੰ ਪਿਆ ਦਿਲ ਦਾ ਦੌਰਾ, ਸਬ-ਇੰਸਪੈਕਟਰ ਨੇ ਇੰਝ ਬਚਾਈ ਜਾਨ

. ਇਸ ਦੇ ਨਾਲ ਹੀ 3 ਨਵੰਬਰ 2024 ਨੂੰ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਗੱਦੀ ਦਿਵਸ ਦੀ ਛੁੱਟੀ ਹੋਵੇਗੀ। 
. 7 ਨਵੰਬਰ 2024 ਦਿਨ ਵੀਰਵਾਰ ਨੂੰ ਦੇਸ਼ ਵਿਚ ਛਠ ਪੂਜਾ ਦੇ ਤਿਉਹਾਰ ਦੀ ਛੁੱਟੀ ਹੋਵੇਗੀ।
. 12 ਨਵੰਬਰ ਨੂੰ ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਰਾਖਵੀਂ ਛੁੱਟੀ ਮਿਲੇਗੀ।
. 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਵੇਗਾ, ਜਿਸ ਦੀ ਬਹੁਤ ਸਾਰੇ ਸਕੂਲਾਂ ਵਿਚ ਛੁੱਟੀ ਹੁੰਦੀ ਹੈ।
. ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 15 ਨਵੰਬਰ 2024 ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ, ਜਿਸ ਦੀ ਸਾਰੇ ਸਕੂਲਾਂ ਵਿਚ ਛੁੱਟੀ ਹੋਵੇਗੀ। 
. 16 ਨਵੰਬਰ 2024 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦਿਨ ਸਾਰੇ ਸਕੂਲ ਬੰਦ ਰਹਿਣਗੇ। 

ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News