ਸਕੂਲ ਬੱਸ ਚਾਲਕ ਨੇ 4 ਸਾਲਾ ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਨਾਹ

Sunday, Feb 16, 2020 - 12:44 AM (IST)

ਸਕੂਲ ਬੱਸ ਚਾਲਕ ਨੇ 4 ਸਾਲਾ ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਨਾਹ

ਪੰਚਕੂਲਾ, (ਮੁਕੇਸ਼)— ਪਿੰਜੌਰ ਦੇ ਮੜ੍ਹਾਂਵਾਲਾ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਬੱਸ ਚਾਲਕ ਵਲੋਂ 4 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬੱਚੀ ਦੇ ਢਿੱਡ 'ਚ ਦਰਦ ਹੋਣ ਤੋਂ ਬਾਅਦ ਉਸ ਨੂੰ ਸੈਕਟਰ-6 ਸਥਿਤ ਜਨਰਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੈਡੀਕਲ ਤੋਂ ਬਾਅਦ ਦੁਸ਼ਕਰਮ ਦੀ ਪੁਸ਼ਟੀ ਹੋਈ। ਪੁਲਸ ਨੇ ਮੁਲਜ਼ਮ ਬੱਸ ਚਾਲਕ ਖਿਲਾਫ਼ ਬੱਚੀ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੇਰ ਰਾਤ ਹੀ ਮੁਲਜ਼ਮ ਦੀ ਭਾਲ 'ਚ ਇਕ ਪੁਲਸ ਟੀਮ ਬੱਦੀ ਲਈ ਰਵਾਨਾ ਹੋਈ ਸੀ। ਖ਼ਬਰ ਲਿਖੇ ਜਾਣ ਤੱਕ ਪੁਲਸ ਨੇ ਮੁਲਜ਼ਮ ਬੱਸ ਚਾਲਕ ਨੂੰ ਰਾਊਂਡਅਪ ਕਰ ਲਿਆ ਸੀ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸੇ ਪੁਲਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਮਾਸੀ ਕੋਲ ਰਹਿੰਦੀ ਸੀ ਬੱਚੀ
ਚਾਰ ਸਾਲਾ ਪੀੜਤ ਬੱਚੀ ਆਪਣੀ ਮਾਸੀ ਕੋਲ ਰਹਿੰਦੀ ਸੀ, ਰੋਜ਼ਾਨਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਉਹ ਤਿਆਰ ਹੋ ਕੇ ਸਕੂਲ ਗਈ। ਛੁੱਟੀ ਦੇ ਸਮੇਂ ਉਹ ਥੋੜ੍ਹਾ ਲੇਟ ਆਈ ਅਤੇ ਸ਼ਾਮ ਨੂੰ ਉਸ ਨੂੰ ਢਿੱਡ 'ਚ ਦਰਦ ਹੋਇਆ। ਇਸ 'ਤੇ ਮਾਸੀ ਨੇ ਉਸ ਤੋਂ ਪੁੱਛਿਆ ਤਾਂ ਡਰੀ-ਸਹਿਮੀ ਬੱਚੀ ਨੇ ਦੱਸਿਆ ਕਿ ਸਕੂਲ ਬੱਸ ਦੇ ਚਾਲਕ ਨੇ ਬੱਸ 'ਚ ਉਸ ਨਾਲ ਗਲਤ ਹਰਕਤ ਕੀਤੀ ਸੀ। ਮਾਸੀ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਪੁਲਸ ਬੱਚੀ ਨੂੰ ਨਾਲ ਲੈ ਕੇ ਸੈਕਟਰ-6 ਸਥਿਤ ਜਨਰਲ ਹਸਪਤਾਲ ਪਹੁੰਚੀ ਸੀ। ਉਥੇ ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਦਾਖਲ ਕਰ ਲਿਆ ਗਿਆ ਤੇ ਮੈਡੀਕਲ 'ਚ ਦੁਸ਼ਕਰਮ ਦੀ ਪੁਸ਼ਟੀ ਹੋਈ।


author

KamalJeet Singh

Content Editor

Related News