ਈ-ਰਿਕਸ਼ਾ ਦੀ ਲਪੇਟ ’ਚ ਆਉਣ ਨਾਲ ਸਕੂਲੀ ਲੜਕੇ ਦੀ ਗਈ ਜਾਨ

Tuesday, Nov 26, 2024 - 05:34 AM (IST)

ਈ-ਰਿਕਸ਼ਾ ਦੀ ਲਪੇਟ ’ਚ ਆਉਣ ਨਾਲ ਸਕੂਲੀ ਲੜਕੇ ਦੀ ਗਈ ਜਾਨ

ਮੁਕੇਰੀਆਂ (ਬਲਬੀਰ) - ਸਬ ਡਵੀਜ਼ਨ ਦੇ ਪਿੰਡ ਹੁਸ਼ਿਆਰਪੁਰ ਕਲੋਤਾ ਦੇ ਚਾਰ ਸਾਲਾ ਬੱਚੇ  ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ  ਦਿੰਦੇ ਹੋਏ ਏ.ਐੱਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਮਨਪ੍ਰੀਤ ਸਿੰਘ  (4) ਪੁੱਤਰ ਜਸਰਾਜ ਸਿੰਘ ਵਾਸੀ ਹੁਸ਼ਿਆਰਪੁਰ ਕਲੋਤਾ (ਮੁਕੇਰੀਆਂ), ਜੋ ਕਿ ਸਕੂਲ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਨੇੜੇ  ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇਕ ਈ-ਰਿਕਸ਼ਾ ਨੇ ਬੱਚੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਾ ਸੜਕ ’ਤੇ ਡਿੱਗ ਪਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ   ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਈ-ਰਿਕਸ਼ਾ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ  ਦਿੱਤੀ ਹੈ।

PunjabKesari


author

Inder Prajapati

Content Editor

Related News