ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ

08/16/2018 6:24:42 PM

ਜਲੰਧਰ — ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਟੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹਾ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।

1.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਫੁੱਲਬ੍ਰਾਈਟ ਫਾਰੇਨ ਲੈਂਗੁਏਜ ਟੀਚਿੰਗ ਅਸਿਸਟੈਂਟ ਪ੍ਰੋਗਰਾਮ 2019
ਬਿਓਰਾ: ਯੁਨਾਈਟਿਡ ਸਟੇਟਸ ਇੰਡੀਆ ਐਜੂਕੇਸ਼ਨਲ ਫਾਊਂਡੇਸ਼ਨ (ਯੂਐੱਸਆਈਈਐੱਫ) ਵੱਲੋਂ ਕਰਵਾਏ ਜਾ ਰਹੇ ਇਸ ਅਸਿਸਟੈਂਟ ਪ੍ਰੋਗਰਾਮ ਲਈ ਕਾਲਜ ਪੱਧਰ 'ਤੇ ਅੰਗਰੇਜ਼ੀ ਭਾਸ਼ਾ ਦੇ ਅਧਿਆਪਕਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜੋ ਹਿੰਦੀ, ਬੰਗਾਲੀ ਜਾਂ ਉਰਦੂ ਭਾਸ਼ਾ ਵਿਚ ਵੀ ਮੁਹਾਰਤ ਰੱਖਦੇ ਹੋਣ ਅਤੇ 9 ਮਹੀਨਿਆਂ ਲਈ ਯੂਐੱਸ ਕੈਂਪਸ 'ਚ ਇਨ੍ਹਾਂ ਭਾਸ਼ਾਵਾਂ ਨੂੰ ਪੜ੍ਹਾਉਣ ਦੇ ਚਾਹਵਾਨ ਹੋਣ।
ਯੋਗਤਾ: ਸਿਰਫ਼ ਭਾਰਤੀ ਨਾਗਰਿਕ, ਜਿਨ੍ਹਾਂ ਦਾ ਬਿਹਤਰੀਨ ਵਿਦਿਅਕ ਰਿਕਾਰਡ ਹੋਵੇ ਅਤੇ ਜਿਨ੍ਹਾਂ ਨੇ ਟੀਓਈਐੱਫਐੱਲ 'ਚ ਘੱਟੋ ਘੱਟ 213 (ਸੀਬੀਟੀ), 79-80 (ਆਈਬੀਟੀ), 550 (ਪੀਬੀਟੀ) ਪ੍ਰਾਪਤ ਕੀਤੇ ਹੋਣ।
ਵਜ਼ੀਫ਼ਾ/ਲਾਭ: ਮਹੀਨੇਵਾਰ ਭੱਤਾ, ਸਿਹਤ ਬੀਮਾ, ਆਉਣ-ਜਾਣ ਲਈ ਵਿੱਤੀ ਮਦਦ ਤੇ ਹੋਰ ਲਾਭ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 31 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/FFL1 

 

2.  
ਪੱਧਰ: ਅੰਤਰਰਾਸ਼ਟਰੀ ਪੱਧਰ
ਸਕਾਲਰਸ਼ਿਪ: ਬੀਬੀਏ ਇੰਟਰਨੈਸ਼ਨਲ ਸਕਾਲਰਸ਼ਿਪ 2018
ਬਿਓਰਾ: 12ਵੀਂ ਪਾਸ ਭਾਰਤੀ ਵਿਦਿਆਰਥੀ, ਜੋ ਸਕਾਟਲੈਂਡ ਸਥਿਤ ਯੂਨੀਵਰਸਿਟੀ ਆਫ ਸਟ੍ਰੈਥਕਲਾਈਡ ਗਲਾਸਗੋ ਤੋਂ ਤਿੰਨ ਸਾਲਾ ਬੀਬੀਏ ਡਿਗਰੀ ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਉਹ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ:

ਵਿਦਿਆਰਥੀ ਕੋਲ ਉਕਤ ਯੂਨੀਵਰਸਿਟੀ ਤੋਂ ਪ੍ਰਾਪਤ ਕੰਡੀਸ਼ਨਲ ਜਾਂ ਅਨਕੰਡੀਸ਼ਨਲ ਆਫਰ-ਲੈਟਰ ਹੋਣਾ ਲਾਜ਼ਮੀ ਹੈ।

ਵਜ਼ੀਫ਼ਾ/ਲਾਭ: ਚੁਣੇ ਗਏ ਵਿਦਿਆਰਥੀਆਂ ਨੂੰ 2,000 ਬ੍ਰਿਟਿਸ਼ ਪਾਉਂਡ ਦੀ ਰਾਸ਼ੀ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 31 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/BIS3

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਭਾਸਕਰਾ ਐਡਵਾਂਸ ਸੋਲਰ ਐਨਰਜੀ (ਬੀਏਐੱਸਈ) ਫੈਲੋਸ਼ਿਪ ਪ੍ਰੋਗਰਾਮ 2018
ਬਿਓਰਾ: ਸੋਲਰ ਐਨਰਜੀ ਦੇ ਖੇਤਰ 'ਚ ਪੀਐੱਚਡੀ ਕਰ ਰਹੇ ਜਾਂ ਡਿਗਰੀ ਹਾਸਲ ਕਰ ਚੁੱਕੇ ਵਿਦਿਆਰਥੀ, ਜੋ ਇੰਡੋ-ਯੂਐੱਸ ਸਾਇੰਸ ਐਂਡ ਟੈਕਨਾਲੋਜੀ ਫੋਰਮ ਅਤੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਵੱਲੋਂ ਆਯੋਜਿਤ ਫੈਲੋਸ਼ਿਪ (3-12 ਮਹੀਨੇ) ਜਾਂ ਇੰਟਰਨਸ਼ਿਪ (3-6 ਮਹੀਨੇ) ਪ੍ਰੋਗਰਾਮ ਕਰਨ ਦੇ ਚਾਹਵਾਨ ਹੋਣ, ਉਹ ਉਕਤ ਫੈਲੋਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ:

ਇੰਟਰਨਸ਼ਿਪ ਲਈ : ਵਿਦਿਆਰਥੀ ਉਕਤ ਖੇਤਰ ਵਿਚ ਕੁੱਲਵਕਤੀ ਪੀਐੱਚਡੀ ਡਿਗਰੀ ਪ੍ਰੋਗਰਾਮ ਕਰ ਰਹੇ ਹੋਣ ਅਤੇ ਉਨ੍ਹਾਂ ਦੀ ਉਮਰ 32 ਸਾਲ ਤੋਂ ਜ਼ਿਆਦਾ ਨਾ ਹੋਵੇ। ਫੈਲੋਸ਼ਿਪ ਲਈ : ਸਾਇੰਸ ਇੰਜੀਨੀਅਰਿੰਗ ਜਾਂ ਟੈਕਨਾਲੋਜੀ 'ਚ ਪੀਐੱਚਡੀ ਕਰ ਚੁੱਕੇ ਵਿਦਿਆਰਥੀ, ਜੋ ਐਨਰਜੀ ਦੇ ਖੇਤਰ 'ਚ ਕੰਮ ਕਰ ਰਹੇ ਹੋਣ। 31 ਦਸੰਬਰ 2018 ਨੂੰ ਉਮੀਦਵਾਰ ਦੀ ਉਮਰ 32 ਸਾਲ (ਇੰਟਰਨਸ਼ਿਪ ਵਾਸਤੇ) ਅਤੇ 40 ਸਾਲ (ਫੈਲੋਸ਼ਿਪ ਵਾਸਤੇ) ਤੋਂ ਜ਼ਿਆਦਾ ਨਾ ਹੋਵੇ, ਉਹ ਅਪਲਾਈ ਕਰਨ ਦੇ ਯੋਗ ਹਨ।

ਵਜ਼ੀਫ਼ਾ/ਲਾਭ: ਚੁਣੇ ਗਏ ਉਮੀਦਵਾਰਾਂ ਨੂੰ ਹਵਾਈ ਯਾਤਰਾ ਕਿਰਾਇਆ, ਮਹੀਨੇਵਾਰ ਭੱਤਾ ਅਤੇ ਅਚਨਚੇਤੀ ਭੱਤਾ ਪ੍ਰਾਪਤ ਹੋਵੇਗਾ।
ਆਖ਼ਰੀ ਤਰੀਕ: 31 ਅਗਸਤ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/BAS4

Related News