ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

Thursday, Jan 28, 2021 - 10:24 AM (IST)

ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ (ਜ.ਬ.) : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਚੰਡੀਗੜ੍ਹ ਨੇ ਇਕ ਕੇਸ ਦੀ ਸੁਣਵਾਈ ’ਚ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਕਮਿਸ਼ਨ ਦੇ ਸਾਹਮਣੇ 2 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਜਤਿੰਦਰ ਟੰਡਨ ਵਾਸੀ ਨਿਊ ਸ਼ਿਮਲਾਪੁਰੀ, ਲੁਧਿਆਣਾ ਨੇ 2 ਵਿਅਕਤੀਆਂ ਦਰਮਿਆਨ ਹੋਈ ਗੱਲਬਾਤ ਦਾ ਹਵਾਲਾ ਦੇ ਕੇ ਸ਼ਿਕਾਇਤ ਦਿੱਤੀ ਸੀ।

ਇਹ ਵੀ ਪੜ੍ਹੋ : ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਫ਼ੌਜੀ ਤਾਕਤ 'ਚ ਵਾਧੇ ਦੀ ਲੋੜ : ਕੈਪਟਨ

ਇਸ ਸ਼ਿਕਾਇਤ 'ਚ ਦੋਵੇਂ ਉਸ ਨੂੰ ਜਾਤੀ ਸੂਚਕ ਸ਼ਬਕ ਕਹਿ ਕੇ ਗੱਲ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਇਹ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ ਅਤੇ ਦੋਹਾਂ ਦੀ ਇਹ ਆਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ, ਜਿਸ ਤੋਂ ਬਾਅਦ ਜਤਿੰਦਰ ਟੰਡਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ 'ਚ ਬੈਠੇ ਲੋਕਾਂ ਨੂੰ 'ਰਵਨੀਤ ਬਿੱਟੂ' ਦੀ ਹੱਥ ਜੋੜ ਕੇ ਅਪੀਲ

ਹੁਣ ਕੇਸ ਦੀ ਅਗਲੀ ਸੁਣਵਾਈ ਲਈ ਕਮਿਸ਼ਨ ਨੇ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਦੂਜੇ ਪਾਸੇ ਏ. ਡੀ. ਸੀ. ਪੀ-2 ਜਸਕਿਰਨ ਸਿੰਘ ਤੇਜਾ ਨੂੰ ਦਿੱਤੀ ਸ਼ਿਕਾਇਤ 'ਚ ਕੇਸ ਦੀ ਇਨਕੁਆਰੀ ਏ. ਸੀ. ਪੀ. ਸੰਦੀਪ ਵਡੇਰਾ ਨੂੰ ਸੌਂਪ ਦਿੱਤੀ ਹੈ, ਜੋ ਇਸ ਕੇਸ ਦੀ ਜਾਂਚ ਕਰਕੇ ਰਿਪੋਰਟ ਦੇਣਗੇ।
ਨੋਟ : ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ SC ਕਮਿਸ਼ਨ ਵੱਲੋਂ ਦਿੱਤੇ ਨੋਟਿਸ ਬਾਰੇ ਦਿਓ ਰਾਏ


author

Babita

Content Editor

Related News