ਸਤਲੁਜ ਦਰਿਆ 'ਚ ਵਹਿ ਕੇ ਫਿਰੋਜ਼ਪੁਰ ਆਈ ਪਾਕਿ ਕਿਸ਼ਤੀ

Friday, Aug 03, 2018 - 05:20 AM (IST)

ਸਤਲੁਜ ਦਰਿਆ 'ਚ ਵਹਿ ਕੇ ਫਿਰੋਜ਼ਪੁਰ ਆਈ ਪਾਕਿ ਕਿਸ਼ਤੀ

ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਭਾਰਤ-ਪਾਕਿ ਬਾਰਡਰ 'ਤੇ ਬੀ. ਓ. ਪੀ. ਸ਼ਾਮੇ ਕੇ ਦੇ ਇਲਾਕੇ ਵਿਚ ਸਤਲੁਜ ਦਰਿਆ ਵਿਚ ਪਾਕਿ ਵੱਲੋਂ ਇਕ ਕਿਸ਼ਤੀ ਵਹਿ ਕੇ ਭਾਰਤ ਦੇ ਇਲਾਕੇ ਵਿਚ ਆ ਗਈ ਹੈ। ਬੀ. ਐੱਸ. ਐੱਫ. ਵੱਲੋਂ ਕਿਸ਼ਤੀ ਆਪਣੇ ਕਬਜ਼ੇ ਵਿਚ ਲੈ ਕੇ ਉਸ ਦੀ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਿਤੇ ਇਹ ਕਿਸ਼ਤੀ ਭਾਰਤ ਵਿਚ ਭੇਜ ਕੇ ਪਾਕਿ ਅੱਤਵਾਦੀ ਸੰਗਠਨ ਜਾਂ ਕੋਈ ਸਮੱਗਲਰ ਕਿਸੇ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਜਾਂ ਕੋਈ ਨਸ਼ੇ ਵਾਲੇ ਪਦਾਰਥ ਜਾਂ ਹਥਿਆਰ ਆਦਿ ਭੇਜਣ ਦੀ ਤਾਕ ਵਿਚ ਤਾਂ ਨਹੀਂ ਹਨ। ਇਹ ਕਿਸ਼ਤੀ ਪਾਕਿ ਮਛੇਰਿਆਂ ਦੀ ਵੀ ਹੋ ਸਕਦੀ ਹੈ, ਜੋ ਪਾਣੀ ਦੇ ਵਹਾਅ ਵਿਚ ਬੀ. ਓ. ਪੀ. ਸ਼ਾਮੇ ਕੇ ਦੇ ਇਲਾਕੇ ਵਿਚ ਆ ਗਈ ਹੈ। ਬੀ. ਐੱਸ. ਐੱਫ. ਵੱਲੋਂ ਇਸ ਕਿਸ਼ਤੀ ਦੀ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


Related News