ਚੰਡੀਗੜ੍ਹ ਬਹੁ-ਚਰਚਿਤ ਸਰਪੰਚ ਹੱਤਿਆਕਾਂਡ ਦੇ ਮਾਮਲੇ ''ਚ ਹਾਈਕੋਰਟ ਨੇ ਤਲਬ ਕੀਤੀ ਸਟੇਟਸ ਰਿਪੋਰਟ

Wednesday, Oct 04, 2017 - 07:01 PM (IST)

ਚੰਡੀਗੜ੍ਹ ਬਹੁ-ਚਰਚਿਤ ਸਰਪੰਚ ਹੱਤਿਆਕਾਂਡ ਦੇ ਮਾਮਲੇ ''ਚ ਹਾਈਕੋਰਟ ਨੇ ਤਲਬ ਕੀਤੀ ਸਟੇਟਸ ਰਿਪੋਰਟ

ਹੁਸ਼ਿਆਰਪੁਰ/ਚੰਡੀਗੜ੍ਹ(ਅਮਰਿੰਦਰ)— ਹੁਸ਼ਿਆਰਪੁਰ ਦੇ ਖੁਰਦਾਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਐੱਸ. ਆਈ. ਟੀ. ਜਾਂਚ ਲਈ ਮੰਗਲਵਾਰ ਨੂੰ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਹੋਈ। ਅਦਾਲਤ ਨੇ ਦੱਸਿਆ ਕਿ ਇਸ ਮਾਮਲੇ 'ਚ ਸਾਰੇ ਪੱਖਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ ਅਤੇ ਚੰਡੀਗੜ੍ਹ ਪੁਲਸ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਇਸ ਮਾਮਲੇ 'ਚ ਹਾਈਕੋਰਟ ਨੇ ਚੰਡੀਗੜ੍ਹ ਦੇ ਗ੍ਰਹਿ ਸਕੱਤਰ, ਡੀ. ਜੀ. ਪੀ., ਐੱਸ. ਐੱਸ. ਪੀ. ਤੇ ਮਲੋਆ ਥਾਣੇ ਦੇ ਐੱਸ. ਐੱਚ. ਓ. ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਦੋਸ਼ੀਆਂ ਖਿਲਾਫ ਹੋਵੇ ਮਾਮਲਾ ਦਰਜ : 
ਮ੍ਰਿਤਕ ਸਰਪੰਚ ਸਤਨਾਮ ਸਿੰਘ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਦੱਸਿਆ ਕਿ ਇਸ ਹੱਤਿਆਕਾਂਡ ਨੂੰ ਕਈ ਮਹੀਨੇ ਹੋ ਚੁੱਕੇ ਹਨ ਅਤੇ ਚੰਡੀਗੜ੍ਹ ਪੁਲਸ ਅਜੇ ਤੱਕ ਸਿਰਫ 2 ਦੋਸ਼ੀਆਂ ਨੂੰ ਹੀ ਗ੍ਰਿਫਤਾਰ ਕਰ ਸਕੀ ਹੈ। ਲਿਹਾਜ਼ਾ ਹੁਣ ਇਸ ਮਾਮਲੇ ਦੀ ਜਾਂਚ ਐੱਸ. ਆਈ. ਟੀ. ਤੋਂ ਕਰਵਾਉਣੀ ਚਾਹੀਦੀ ਹੈ। ਇਸ ਹੱਤਿਆਕਾਂਡ ਦੇ ਸ਼ਿਕਾਇਤਕਰਤਾ ਨਿਰਮਲ ਸਿੰਘ 'ਤੇ ਵੀ ਉਨ੍ਹਾਂ ਨੇ ਸਾਜ਼ਿਸ਼ 'ਚ ਸ਼ਾਮਿਲ ਹੋਣ ਦਾ ਦੋਸ਼ ਲਾ ਕੇ ਦੋਸ਼ੀ ਬਣਾਉਣ ਦੀ ਮੰਗ ਕੀਤੀ। ਅਪੀਲਕਰਤਾ ਨੇ ਚਰਨ ਸਿੰਘ ਉਰਫ ਚਰਨੀ, ਅਮਰੀਕ ਸਿੰਘ ਮਿੱਕਾ, ਇਕਬਾਲ ਸਿੰਘ ਕੋਕਲਾ, ਮਾ. ਰਸ਼ਪਾਲ ਸਿੰਘ, ਰਾਜਵਿੰਦਰ ਸਿੰਘ ਉਰਫ ਰਾਜਾ, ਪ੍ਰਦੀਪ ਅਤੇ ਗੁਰਬਖਸ਼ ਕੌਰ ਸਮੇਤ ਹੋਰਨਾਂ ਨੂੰ ਵੀ ਦੋਸ਼ੀ ਬਣਾਉਣ ਦੀ ਮੰਗ ਕੀਤੀ ਹੈ। ਹਾਈਕੋਰਟ 'ਚ ਦੱਸਿਆ ਗਿਆ ਕਿ ਹਤਿਆਰੇ ਅਜੇ ਵੀ ਆਜ਼ਾਦ ਘੁੰਮ ਰਹੇ ਹਨ। ਸਰਪੰਚ ਦਾ ਡਰਾਈਵਰ ਨਿਰਮਲ ਸਿੰਘ ਇਸ ਹੱਤਿਆਕਾਂਡ 'ਚ ਸ਼ਿਕਾਇਤਕਰਤਾ ਹੈ।

PunjabKesariਕੀ ਹੈ ਪੂਰਾ ਮਾਮਲਾ : 
ਗੌਰਤਲਬ ਹੈ ਕਿ 9 ਅਪ੍ਰੈਲ 2017 ਨੂੰ ਚੰਡੀਗੜ੍ਹ ਦੇ ਸੈਕਟਰ-38 ਦੇ ਗੁਰਦੁਆਰੇ ਦੇ ਬਾਹਰ ਸਰਪੰਚ ਸਤਨਾਮ ਸਿੰਘ 'ਤੇ ਤਲਵਾਰ ਅਤੇ ਰਾਡ ਨਾਲ ਕਈ ਵਾਰ ਕੀਤੇ ਗਏ, ਫਿਰ ਭੀੜ ਸਾਹਮਣੇ ਉਸ 'ਤੇ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਕਾਰਨ ਸਤਨਾਮ ਸਿੰਘ ਦੀ ਮੌਤ ਹੋ ਗਈ ਸੀ। ਮਲੋਆ ਪੁਲਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ।


Related News