ਪਾਕਿਸਤਾਨ ਦੀ ਜੇਲ੍ਹ 'ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ 'ਦਲਬੀਰ ਕੌਰ' ਦਾ ਦਿਹਾਂਤ

06/26/2022 10:42:49 AM

ਚੰਡੀਗੜ੍ਹ/ਤਰਨਤਾਰਨ (ਭਾਟੀਆ) : ਪਾਕਿਸਤਾਨ ਦੀ ਜੇਲ੍ਹ 'ਚ ਜਾਨ ਗੁਆਉਣ ਵਾਲੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦੇਰ ਰਾਤ ਦਿਹਾਂਤ ਹੋ ਗਿਆ ਹੈ। ਦਲਬੀਰ ਕੌਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਕਿਸ ਸਿਆਸੀ ਧਿਰ ਦੇ ਸਿਰ ਬੱਝੇਗਾ ਜੇਤੂ ਸਿਹਰਾ, ਅੱਜ ਹੋਵੇਗਾ ਫ਼ੈਸਲਾ

PunjabKesari

ਦਲਬੀਰ ਕੌਰ 'ਤੇ ਇਕ ਫਿਲਮ ਵੀ ਬਣੀ ਸੀ, ਜਿਸ 'ਚ ਦਲਬੀਰ ਕੌਰ ਦੀ ਭੂਮਿਕਾ ਐਸ਼ਵਰਿਆ ਰਾਏ ਨੇ ਨਿਭਾਈ ਸੀ। ਦਲਬੀਰ ਕੌਰ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਭਿਖੀਵਿੰਡ, ਤਰਨਤਾਰਨ ਵਿਖੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : 'ਵੋਟਾਂ' ਦੀ ਗਿਣਤੀ ਹੋਈ ਸ਼ੁਰੂ, ਕਾਊਂਟਿੰਗ ਸੈਂਟਰਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ

ਦੱਸਣਯੋਗ ਹੈ ਕਿ ਸਰਬਜੀਤ ਸਿੰਘ ਨੂੰ ਸਾਲ 1991 'ਚ ਪਾਕਿਸਤਾਨ ਦੀ ਇਕ ਅਦਾਲਤ ਨੇ ਜਾਸੂਸੀ ਲਈ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਸਾਲ 2013 'ਚ ਉਸ ਦੀ ਮੌਤ ਹੋ ਗਈ ਸੀ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News