ਹੁਣ ਪਾਕਿਸਤਾਨ 'ਚ ਹੀ ਰਹੇਗੀ ਸਰਬਜੀਤ ਕੌਰ ! ਰਿਹਾਈ ਤੋਂ ਬਾਅਦ ਆਇਆ ਪਹਿਲਾ ਬਿਆਨ... (ਵੀਡੀਓ)
Friday, Feb 13, 2026 - 01:44 PM (IST)
ਇੰਟਰਨੈਸ਼ਨਲ ਡੈਸਕ : ਪੰਜਾਬ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦਾ ਰਿਹਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਸਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ। ਉਸਨੇ ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦੇ ਹੋਏ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਸਦੇ ਪਤੀ ਨਾਸਿਰ ਹੁਸੈਨ, ਵੀ ਉਸਦੇ ਨਾਲ ਦਿਖਾਈ ਦਿੱਤੇ। ਸਰਬਜੀਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਹੁਣ ਪਾਕਿਸਤਾਨ ਵਿੱਚ ਹੀ ਗੁਜ਼ਾਰੇਗੀ।
8 ਸਾਲ ਪੁਰਾਣਾ ਹੈ ਪਿਆਰ
ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸਦਾ ਅਤੇ ਨਾਸਿਰ ਦਾ ਪਿਆਰ ਅੱਜ ਦਾ ਨਹੀਂ, ਬਲਕਿ 8 ਸਾਲ ਪੁਰਾਣਾ ਹੈ। ਉਸਨੇ ਕਿਹਾ, "ਜੇਕਰ ਮੇਰੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ, ਤਾਂ ਵੀ ਮੈਂ ਆਪਣੇ ਪਿਆਰ ਲਈ ਪਾਕਿਸਤਾਨ ਜ਼ਰੂਰ ਆਉਂਦੀ"। ਉਸਨੇ ਅੱਗੇ ਦੱਸਿਆ ਕਿ ਉਸਨੂੰ ਸਿਰਫ਼ ਅੱਲ੍ਹਾ 'ਤੇ ਯਕੀਨ ਸੀ ਅਤੇ ਉਸੇ ਦੀ ਬਦੌਲਤ ਅੱਜ ਉਹ ਆਜ਼ਾਦ ਹੋ ਕੇ ਆਪਣੇ ਪਤੀ ਨਾਲ ਹੈ।
#UPDATE: Sarabjit Kaur alias Noor Fatima returns back to her Pakistan husband home says it's been eight years of our love, will spend the rest of life in Pakistan. pic.twitter.com/buRTaUip6G
— Abhinav (@Abhinav_gloria) February 13, 2026
ਕਿਵੇਂ ਸ਼ੁਰੂ ਹੋਇਆ ਇਹ ਸਾਰਾ ਮਾਮਲਾ?
ਸਰਬਜੀਤ ਕੌਰ 4 ਨਵੰਬਰ 2024 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ। ਜਦੋਂ 13 ਨਵੰਬਰ ਨੂੰ ਜਥਾ ਵਾਪਸ ਭਾਰਤ ਪਰਤਿਆ ਤਾਂ ਸਰਬਜੀਤ ਵਾਪਸ ਨਹੀਂ ਆਈ। ਬਾਅਦ ਵਿੱਚ ਉਸਦਾ ਉਰਦੂ ਵਿੱਚ ਲਿਖਿਆ ਨਿਕਾਹਨਾਮਾ ਅਤੇ ਵੀਡੀਓ ਵਾਇਰਲ ਹੋਣ 'ਤੇ ਪਤਾ ਲੱਗਾ ਕਿ ਉਸਨੇ ਇਸਲਾਮ ਕਬੂਲ ਕਰਕੇ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ।
ਪਿਛੋਕੜ ਅਤੇ ਕਾਨੂੰਨੀ ਪੱਖ
ਸਰਬਜੀਤ ਦੇ ਵਕੀਲ ਹਸਨ ਨੇ ਦੱਸਿਆ ਕਿ ਉਸਨੂੰ 11 ਫਰਵਰੀ ਨੂੰ ਸ਼ੈਲਟਰ ਹੋਮ ਤੋਂ ਰਿਹਾਅ ਕਰਵਾ ਲਿਆ ਗਿਆ ਹੈ। ਵਕੀਲ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਬਜੀਤ ਨੂੰ ਰਹਿਣ ਲਈ ਘਰ ਅਤੇ ਉਸਦੇ ਪਤੀ ਨੂੰ ਚੰਗਾ ਕੰਮ ਦਿੱਤਾ ਜਾਵੇ ਕਿਉਂਕਿ ਉਹ ਸਭ ਕੁਝ ਭਾਰਤ ਵਿੱਚ ਛੱਡ ਕੇ ਆਈ ਹੈ।
ਦੂਜੇ ਪਾਸੇ, ਭਾਰਤ ਵਿੱਚ ਉਸਦੇ ਪਿੰਡ ਅਮਾਨੀਪੁਰ ਦੇ ਲੋਕਾਂ ਅਨੁਸਾਰ ਸਰਬਜੀਤ ਦੇ ਦੋ ਬੇਟੇ ਹਨ ਅਤੇ ਉਸਦੇ ਪਰਿਵਾਰ ਖਿਲਾਫ ਸੁਲਤਾਨਪੁਰ ਲੋਧੀ ਵਿੱਚ 10 ਤੋਂ ਵੱਧ ਮਾਮਲੇ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
