ਹੁਣ ਚੀਨ ਨੂੰ ਗਧੇ ਦਾ ਮਾਸ ਵੇਚੇਗਾ ਪਾਕਿਸਤਾਨ !

Monday, May 04, 2026 - 11:02 AM (IST)

ਹੁਣ ਚੀਨ ਨੂੰ ਗਧੇ ਦਾ ਮਾਸ ਵੇਚੇਗਾ ਪਾਕਿਸਤਾਨ !

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਚੀਨ ਨੂੰ ਗਧੇ ਦੇ ਮਾਸ ਦੀ ਬਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਇਕ ਚੀਨੀ ਕੰਪਨੀ ਵੱਲੋਂ ਆਪਣਾ ਕੰਮਕਾਜ ਬੰਦ ਕਰਨ ਦੀ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਪਿਆ।

ਇਹ ਵਿਵਾਦ ਗਵਾਦਰ ਵਿਚ ਸਰਗਰਮ ‘ਹਾਨਗੇਂਗ ਟਰੇਡ ਕੰਪਨੀ’ ਨਾਲ ਸਬੰਧਤ ਹੈ। ਗਵਾਦਰ ਇਕ ਅਜਿਹਾ ਬੰਦਰਗਾਹ ਸ਼ਹਿਰ ਹੈ ਜੋ ਚੀਨ ਦੇ ਸਮਰਥਨ ਵਾਲੇ ਪ੍ਰਾਜੈਕਟਾਂ ਦਾ ਮੁੱਖ ਕੇਂਦਰ ਹੈ। ਇੱਥੇ ਬਰਾਮਦ ਦੀਆਂ ਮਨਜ਼ੂਰੀਆਂ ਵਿਚ ਕਈ ਮਹੀਨਿਆਂ ਦੀ ਦੇਰੀ ਹੋ ਰਹੀ ਸੀ, ਜਿਸ ਨੇ ਪਾਕਿਸਤਾਨ ਵਿਚ ਵਿਦੇਸ਼ੀ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਫਸਰਸ਼ਾਹੀ ਦੀਆਂ ਰੁਕਾਵਟਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਇਸ ਮਹੀਨੇ ਦੇ ਅਖੀਰ ਵਿਚ ਇਕ ਨਿਵੇਸ਼ ਫੋਰਮ ਦੀ ਬੈਠਕ ਵਿਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਹੋਣ ਵਾਲੀ ਚੀਨ ਯਾਤਰਾ ਦੀ ਚਰਚਾ ਦੇ ਵਿਚਕਾਰ ਆਇਆ ਹੈ।

ਇਹ ਵੀ ਪੜ੍ਹੋ- ਹੋਰਮੁਜ਼ ਪਹਿਲਾ ਨਹੀਂ, ਲੰਬੇ ਸਮੇਂ ਤੋਂ ਜੰਗ 'ਚ 'ਹਥਿਆਰ' ਵਾਂਗ ਵਰਤੀ ਜਾ ਰਹੀ 'ਨਾਕਾਬੰਦੀ', ਜਾਣੋ ਇਤਿਹਾਸ

 

‘ਹਾਨਗੇਂਗ ਟਰੇਡ ਕੰਪਨੀ’ ਇਕ ਬੁੱਚੜਖਾਨਾ ਚਲਾਉਂਦੀ ਹੈ ਅਤੇ ਗਧੇ ਦਾ ਮਾਸ ਤੇ ਚਮੜਾ ਚੀਨ ਨੂੰ ਬਰਾਮਦ ਕਰਦੀ ਹੈ। ਚੀਨ ਵਿਚ ਇਨ੍ਹਾਂ ਦੀ ਵਰਤੋਂ ਇਕ ਰਵਾਇਤੀ ਦਵਾਈ ਬਣਾਉਣ ਵਿਚ ਕੀਤੀ ਜਾਂਦੀ ਹੈ। ਇਹ ਦਵਾਈ ਆਮ ਤੌਰ ’ਤੇ ਖ਼ੂਨ ਵਧਾਉਣ ਅਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਲਈ ਵੇਚੀ ਜਾਂਦੀ ਹੈ। ਪਾਕਿਸਤਾਨ ਮਾਸ ਤੇ ਚਮੜੇ ਲਈ ਮੁੱਖ ਤੌਰ ’ਤੇ ਚੀਨ ਨੂੰ ਸਾਲਾਨਾ ਲੱਗਭਗ 2,16,000 ਗਧਿਆਂ ਦੀ ਬਰਾਮਦ ਕਰਦਾ ਹੈ। ਸਰਕਾਰੀ ਅੰਦਾਜ਼ੇ ਅਨੁਸਾਰ ਇਸ ਨਾਲ ਹਰ ਸਾਲ ਲੱਗਭਗ 30 ਕਰੋੜ ਅਮਰੀਕੀ ਡਾਲਰ ਦਾ ਮਾਲੀਆ ਮਿਲਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News