''''ਪੰਜਾਬ ''ਚ ਆਸ਼ਾ ਕੁਮਾਰੀ ਦੀ ਨਹੀਂ, ਸਗੋਂ ਕੈਪਟਨ ਦੀ ਚੱਲਦੀ ਹੈ''''

Friday, Apr 05, 2019 - 04:05 PM (IST)

''''ਪੰਜਾਬ ''ਚ ਆਸ਼ਾ ਕੁਮਾਰੀ ਦੀ ਨਹੀਂ, ਸਗੋਂ ਕੈਪਟਨ ਦੀ ਚੱਲਦੀ ਹੈ''''

ਹੁਸ਼ਿਆਰਪੁਰ : ਲੋਕ ਸਭਾ ਸੀਟ ਹੁਸ਼ਿਆਰਪੁਰ ਤੋਂ ਕਾਂਗਰਸੀ ਆਗੂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਟਿਕਟ ਮਿਲਦੇ ਹੀ ਕਾਂਗਰਸ 'ਚ ਬਗਾਵਤੀ ਸੁਰ ਦਿਖਾਈ ਦੇਣ ਲੱਗੇ ਹਨ। ਹੁਸ਼ਿਆਰਪੁਰ ਤੋਂ ਹੀ ਸਾਬਕਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਬਗਾਵਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਕਾਂਗਰਸ 'ਚ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਹੀ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਚੱਲਦੀ ਹੈ ਅਤੇ ਕੈਪਟਨ ਦੀ ਮਰਜ਼ੀ ਨਾਲ ਹੀ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਸੰਤੋਸ਼ ਚੌਧਰੀ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨਾਲ ਮੀਟਿੰਗ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਹੀ ਆਪਣੇ ਫੈਸਲੇ ਨੂੰ ਜਗ ਜਾਹਰ ਕਰਨਗੇ। 


author

Babita

Content Editor

Related News