ਸੰਤੋਖ ਸਿੰਘ ਚੌਧਰੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਈਆਂ ਪ੍ਰਤਾਪ ਬਾਜਵਾ, ਰਾਜਾ ਵੜਿੰਗ ਸਣੇ ਕਈ ਹਸਤੀਆਂ

Friday, Jan 27, 2023 - 06:31 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਤੋਂ ਲੋਕ ਸਭਾ ਸੀਟ ਦੇ ਮੈਂਬਰ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਅੱਜ ਅੰਤਿਮ ਅਰਦਾਸ ਖਾਲਸਾ ਕਾਲਜ ਕਰ ਦਿੱਤੀ ਗਈ। ਇਸ ਦੌਰਾਨ ਜਿੱਥੇ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਮੁਹੰਮਦ ਸਦੀਅਕ, ਰਾਜਿੰਦਰ ਕੌਰ ਭੱਠਲ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਣੇ ਕਈ ਹਸਤੀਆਂ ਨੇ ਸ਼ਿਰਕਤ ਹੋ ਕੇ ਸ਼ਰਧਾਂਜਲੀ ਦਿੱਤੀ, ਉਥੇ ਹੀ ਕਈ ਕਾਂਗਰਸੀ ਆਗੂ ਵੀ ਪਹੁੰਚੇ।  ਸ਼ਰਧਾਂਜਲੀ ਸਮਾਗਮ ਮੌਕੇ ਰਾਜਾ ਵਡ਼ਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕਰਦੇ ਹੋਏ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਇਸ਼ਾਰਾ ਦਿੰਦੇ ਹੋਏ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਤਿਆਰ ਰਹਿਣ ਦੀ ਗੱਲ ਕਹੀ। ਜ਼ਿਕਰਯੋਗ ਹੈ ਕਿ ਸੰਤੋਖ ਸਿੰਘ ਚੌਧਰੀ ਦਾ ਫਿਲੌਰ ਵਿਖੇ ਭਾਰਤ ਜੋੜੋ ਯਾਤਰਾ ਦੌਰਾਨ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ। 

PunjabKesari
ਸੰਤੋਖ ਸਿੰਘ ਚੌਧਰੀ ਨੂੰ ਵਿਰਾਸਤ 'ਚ ਮਿਲੀ ਸਿਆਸਤ 
ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂ ਸੰਪੂਰਨ ਕੌਰ ਹੈ। ਸੰਤੋਖ ਸਿੰਘ ਚੌਧਰੀ ਨੇ ਬੀ. ਏ. ਅਤੇ ਐੱਲ. ਐੱਲ. ਬੀ ਦੀ ਪੜ੍ਹਾਈ ਕੀਤੀ ਹੋਈ ਸੀ। ਪੇਸ਼ੇ ਤੋਂ ਕ੍ਰਿਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ 'ਚ ਮਿਲੀ। ਇਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ 'ਚ ਵੱਡੇ ਅਨੁਸੂਚਿਤ ਜਾਤੀ ਦੇ ਚਿਹਰੇ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ। 

ਇਹ ਵੀ ਪੜ੍ਹੋ : ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਭੜਕੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਟਵੀਟ ਕਰਕੇ ਕਹੀਆਂ ਵੱਡੀਆਂ ਗੱਲਾਂ

PunjabKesari

ਜਲੰਧਰ ਲੋਕ ਸਭਾ ਸੀਟ ’ਤੇ ਮੁੜ ਹੋ ਸਕਦੀ ਹੈ ਜ਼ਿਮਨੀ ਚੋਣ, ਜਲਦ ਹੋ ਸਕਦੈ ਐਲਾਨ
ਸੰਤੋਖ ਸਿੰਘ ਚੌਧਰੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਚੋਣ ਕਮਿਸ਼ਨ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ ਕਰਵਾ ਸਕਦਾ ਹੈ। ਲੋਕ ਸਭਾ ਸਦਨ ਮਈ 2019 ਵਿਚ ਗਠਿਤ ਹੋਇਆ ਸੀ ਅਤੇ ਸਦਨ ਦੀ ਸਮਾਂ ਮਿਆਦ ਅਜੇ 16 ਮਹੀਨੇ ਬਾਕੀ ਪਈ ਹੈ। ਜੇਕਰ ਸਦਨ ਦੀ ਸਮਾਂ ਮਿਆਦ ਸਾਲ ਤੋਂ ਘੱਟ ਰਹਿੰਦੀ ਤਾਂ ਚੋਣ ਕਮਿਸ਼ਨ ਸ਼ਾਇਦ ਇਸ ਸੀਟ ’ਤੇ ਚੋਣ ਨਾ ਕਰਵਾਉਂਦਾ ਪਰ ਸੰਵਿਧਾਨਕ ਨਿਯਮਾਂ ਮੁਤਾਬਕ ਕੋਈ ਵੀ ਲੋਕ ਸਭਾ ਸੀਟ ਇਕ ਸਾਲ ਤੋਂ ਜ਼ਿਆਦਾ ਸਮਾਂ ਖਾਲ੍ਹੀ ਨਹੀਂ ਰਹਿੰਦੀ। ਲਿਹਾਜ਼ਾ ਚੋਣ ਕਮਿਸ਼ਨ ਇਸ ਬਾਰੇ ਜਲਦ ਫ਼ੈਸਲਾ ਲੈ ਕੇ ਚੋਣ ਕਰਵਾ ਸਕਦਾ ਹੈ। ਹਾਲਾਂਕਿ ਇਸ ਵਿਚ ਵੀ ਕੁਝ ਨਿਯਮ ਕਾਇਦੇ ਹਨ ਕਿਉਂਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਸੀਟ ਨੂੰ ਅਧਿਕਾਰਕ ਤੌਰ ’ਤੇ ਖਾਲ੍ਹੀ ਸੀਟ ਕਦੋਂ ਐਲਾਨਿਆ ਜਾਂਦਾ ਹੈ। 

PunjabKesari

ਲੋਕ ਸਭਾ ਦਾ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਮਰਹੂਮ ਸੰਤੋਖ ਚੌਧਰੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇਸ ਸੀਟ ’ਤੇ ਕੋਈ ਅਧਿਕਾਰਕ ਫ਼ੈਸਲਾ ਹੋ ਸਕਦਾ ਹੈ। ਇਸ ਸਾਲ ਪੂਰਬ-ਉੱਤਰ ਦੇ ਕਈ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ ਅਤੇ ਇਸੇ ਸਾਲ ਹੀ ਮਈ ਵਿਚ ਕਰਨਾਟਕ ਵਿਧਾਨ ਸਭਾ ਦੀ ਚੋਣ ਵੀ ਹੈ। ਪੂਰਬ ਊਤਰ ਸੂਬਿਆਂ ਦੀਆਂ ਚੋਣਆਂ ਫਰਵਰੀ ਮਾਰਚ ਵਿਚ ਸੰਭਵ ਹਨ, ਲਿਹਾਜ਼ਾ ਇੰਨੀ ਜਲਦੀ ਇਸ ਸੀਟ ’ਤੇ ਉੱਪ ਚੋਣ ਮੁਸ਼ਕਲ ਲੱਗਦੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕਰਨਾਟਕ ਚੋਣਆਂ ਨਾਲ ਹੀ ਮਈ ਵਿਚ ਹੀ ਜਲੰਧਰ ਵਿਚ ਹੀ ਖਾਲ੍ਹੀ ਹੋਈ ਸੀਟ ’ਤੇ ਵੀ ਚੋਣ ਹੋ ਸਕਦੀ ਹੈ। ਮੇਘਾਲਿਆ, ਨਾਗਾਲੈਂਡ ਵਿਚ ਫਰਵਰੀ ਮਹੀਨੇ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਪਰ ਇੰਨੀ ਜਲਦੀ ਜਲੰਧਰ ਲੋਕ ਸਭਾ ਸੀਟ ’ਤੇ ਚੋਣ ਕਰਵਾਉਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਕਰਨਾਟਕਾ ਵਿਚ ਅਪ੍ਰੈਲ ਮਹੀਨੇ ਦੌਰਾਨ ਚੋਣਾਂ ਹੋਣਗੀਆਂ ਸੰਭਵ ਹੈ ਕਿ ਚੋਣ ਕਮਿਸ਼ਨ ਅਪ੍ਰੈਲ ਮਹੀਨੇ ਵਿਚ ਜਲੰਧਰ ਲੋਕ ਸਭਾ ਸੀਟ ’ਤੇ ਚੋਣ ਕਰਵਾ ਸਕਦਾ ਹੈ। 

ਇਹ ਵੀ ਪੜ੍ਹੋ : ਚਰਚਾ ਹੋਈ ਤੇਜ਼: ਕੌਣ ਹੋਵੇਗਾ ਜਲੰਧਰ ਸ਼ਹਿਰ ਦਾ ਅਗਲਾ ਮੇਅਰ ਤੇ ਕਿਸ ਦੇ ਨਸੀਬ ’ਚ ਲਿਖੀ ਹੈ ‘ਝੰਡੀ ਵਾਲੀ ਕਾਰ’

PunjabKesari

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News