ਚੌਧਰੀ ਨੂੰ ਘੇਰਨ ਜਾ ਰਹੇ ਠੇਕਾ ਮੁਲਾਜ਼ਮਾਂ ਦੀ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ (ਤਸਵੀਰਾਂ)

Thursday, May 02, 2019 - 10:53 AM (IST)

ਚੌਧਰੀ ਨੂੰ ਘੇਰਨ ਜਾ ਰਹੇ ਠੇਕਾ ਮੁਲਾਜ਼ਮਾਂ ਦੀ ਸੁਰੱਖਿਆ ਕਰਮਚਾਰੀਆਂ ਨਾਲ ਧੱਕਾ-ਮੁੱਕੀ (ਤਸਵੀਰਾਂ)

ਜਲੰਧਰ (ਸੋਨੂੰ)— ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੀ ਕੋਠੀ ਦੇ ਬਾਹਰ ਅੱਜ ਠੇਕਾ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰਕੇ ਉਨ੍ਹਾਂ ਦਾ ਘਿਰਾਓ ਕੀਤਾ। ਚੌਧਰੀ ਜਦੋਂ ਗੱਡੀ ਤੋਂ ਜਾਣ ਲੱਗੇ ਤਾਂ ਠੇਕਾ ਮੁਲਾਜ਼ਮਾਂ ਨੇ ਭੱਜ ਕੇ ਉਨ੍ਹਾਂ ਦਾ ਘਿਰਾਓ ਕਰਨਾ ਚਾਹਿਆ ਤਾਂ ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਕਰਮਚਾਰੀਆਂ ਦੇ ਨਾਲ ਧੱਕਾ-ਮੁੱਕੀ ਹੋ ਗਈ। ਇਸ ਤੋਂ ਬਾਅਦ ਚੌਧਰੀ ਗੱਡੀ 'ਚੋਂ ਨਿਕਲ ਕੇ ਵਾਪਸ ਆਪਣੀ ਕੋਠੀ 'ਚ ਚਲੇ ਗਏ।

PunjabKesari

ਦਰਅਸਲ ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਚੌਧਰੀ ਦਾ ਘਿਰਾਓ ਕਰਨ ਪਹੁੰਚੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ 5 ਸਾਲਾਂ 'ਚ ਚੌਧਰੀ ਸਾਨੂੰ ਲਾਲੀਪਾਪ ਦੇ ਰਹੇ ਹਨ ਤਾਂ ਅੱਜ ਅਸੀਂ ਉਹੀ ਲਾਲੀਪਾਪ ਨੂੰ ਵਾਪਸ ਕਰਨ ਆਏ ਹਨ।

PunjabKesari


author

shivani attri

Content Editor

Related News