ਜਲੰਧਰ: ਸੰਜੇ ਕਰਾਟੇ ਦੇ ਮਾਲਕ ਦੀ ਸ਼ਿਲਪਾ ਸ਼ੈੱਟੀ ਨਾਲ ਤਸਵੀਰ ਹੋਈ ਵਾਇਰਲ, ਪੁਲਸ ਵੱਲੋਂ ਭਾਲ ਜਾਰੀ

Friday, Jul 24, 2020 - 07:03 PM (IST)

ਜਲੰਧਰ: ਸੰਜੇ ਕਰਾਟੇ ਦੇ ਮਾਲਕ ਦੀ ਸ਼ਿਲਪਾ ਸ਼ੈੱਟੀ ਨਾਲ ਤਸਵੀਰ ਹੋਈ ਵਾਇਰਲ, ਪੁਲਸ ਵੱਲੋਂ ਭਾਲ ਜਾਰੀ

ਜਲੰਧਰ (ਕਮਲੇਸ਼)— ਦਿੱਲੀ ਦੇ ਕਾਰੋਬਾਰੀ ਨਾਲ ਪ੍ਰਾਪਰਟੀ ਦੇ ਮਾਮਲਿਆਂ 'ਚ ਸਾਢੇ 4 ਕਰੋੜ ਦੀ ਠੱਗੀ ਅਤੇ 10 ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਢਾਈ ਕਰੋੜ ਦੀ ਠੱਗੀ ਦੇ ਦੋਸ਼ਾਂ 'ਚ ਘਿਰੇ ਸੰਜੇ ਕਰਾਟੇ ਦੇ ਮਾਲਕ ਸੰਜੇ ਸ਼ਰਮਾ ਦੀ ਫੋਟੋ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨਾਲ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਪੀੜਤਾਂ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਸੰਜੇ ਨੇ ਉਨ੍ਹਾਂ ਨੂੰ ਝਾਂਸੇ 'ਚ ਲੈਂਦੇ ਹੋਏ ਇਹ ਦਾਅਵਾ ਕੀਤਾ ਸੀ ਕਿ ਉਹ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਕਰੀਬੀ ਹੈ ਅਤੇ ਉਨ੍ਹਾਂ ਦੀ ਪਛਾਣ ਨਾਲ ਵੀਜ਼ਾ ਜਲਦੀ ਲੱਗ ਜਾਵੇਗਾ।

PunjabKesari

ਵੀਰਵਾਰ ਨੂੰ ਪੁਲਸ ਨੇ ਦੋਸ਼ੀਆਂ ਦੀ ਭਾਲ 'ਚ ਉਸ ਦੇ ਡਿਫੈਂਸ ਕਾਲੋਨੀ ਸਥਿਤ ਘਰ ਅਤੇ ਜਲੰਧਰ 'ਚ ਰਹਿ ਰਹੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਘਰ ਰੇਡ ਕੀਤੀ ਪਰ ਮੁਲਜ਼ਮ ਪੁਲਸ ਦੇ ਹੱਥੇ ਨਹੀਂ ਚੜ੍ਹਿਆ। ਥਾਣਾ-6 ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲਸ ਜਲਦ ਗ੍ਰਿਫ਼ਤਾਰ ਕਰ ਲਵੇਗੀ।

PunjabKesari

ਹਾਲ ਹੀ 'ਚ ਦਰਜ ਹੋਇਆ ਸੀ 4.5 ਕਰੋੜ ਦੀ ਠੱਗੀ ਦਾ ਮਾਮਲਾ
ਮਾਡਲ ਟਾਊਨ ਦੇ ਮਸ਼ਹੂਰ ਸੰਜੇ ਕਰਾਟੇ ਦੇ ਮਾਲਕ ਸੰਜੇ ਸ਼ਰਮਾ ਖ਼ਿਲਾਫ਼ ਥਾਣਾ ਨੰਬਰ 6 'ਚ 10 ਜੁਲਾਈ ਨੂੰ ਲਗਭਗ ਸਾਢੇ 4 ਕਰੋੜ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦਿੱਲੀ ਦੇ ਟਰਾਂਸਪੋਰਟਰ ਸੁਖਵਿੰਦਰ ਸਿੰਘ ਬਾਜਵਾ ਨੇ ਸੰਜੇ ਸ਼ਰਮਾ 'ਤੇ ਦੋਸ਼ ਲਾਇਆ ਸੀ ਕਿ ਉਸ ਨੇ ਉਨ੍ਹਾਂ ਨਾਲ ਦਸੰਬਰ 2018 'ਚ 16 ਮਰਲੇ ਜ਼ਮੀਨ ਦਾ ਲਗਭਗ 7 ਕਰੋੜ ਦਾ ਸੌਦਾ ਕੀਤਾ ਸੀ। ਸੁਖਵਿੰਦਰ ਨੇ ਦੱਸਿਆ ਕਿ ਸ਼ਹਿਰ ਦੇ ਨਾਮੀ ਲੋਕਾਂ ਵਿਚਾਲੇ ਪ੍ਰਾਪਰਟੀ ਦੀ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਦੇ ਸਾਹਮਣੇ ਪੈਸਿਆਂ ਦਾ ਲੈਣ-ਦੇਣ ਵੀ ਹੋਇਆ ਸੀ। ਦੋਸ਼ ਲੱਗੇ ਸਨ ਕਿ 2 ਕਰੋੜ 75 ਲੱਖ ਰੁਪਏ ਕੈਸ਼ ਅਤੇ ਲਗਭਗ 1 ਕਰੋੜ 75 ਲੱਖ ਰੁਪਏ ਬੈਂਕ ਅਕਾਊਂਟ 'ਚ ਟਰਾਂਸਫਰ ਕੀਤੇ ਗਏ ਸਨ। ਬਾਕੀ ਦੇ ਪੈਸੇ ਕੁਝ ਸਮੇਂ ਬਾਅਦ ਦੇਣਾ ਤੈਅ ਹੋਇਆ ਸੀ ਪਰ ਬਾਅਦ 'ਚ ਮੁਲਜ਼ਮ ਨੇ ਧੋਖੇ ਦੀ ਨੀਅਤ ਨਾਲ ਨਾ ਹੀ ਪੈਸੇ ਵਾਪਸ ਕੀਤੇ ਸਨ ਅਤੇ ਪ੍ਰਾਪਰਟੀ ਦੀ ਰਜਿਸਟਰੀ ਕਰਨ ਤੋਂ ਵੀ ਮੁੱਕਰ ਗਿਆ ਸੀ। ਮਾਮਲੇ ਦੀ ਸਾਰੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਸੀ। ਥਾਣਾ ਨੰਬਰ 6 ਦੀ ਪੁਲਸ ਨੇ ਧਾਰਾ 406, 420 ਅਤੇ 506 ਤਹਿਤ ਮਾਮਲਾ ਦਰਜ ਕੀਤਾ ਸੀ।


author

shivani attri

Content Editor

Related News